ਐਡਮਿੰਟਨ ਦੇ ਸਟਰਜਨ ਕਾਉਂਟੀ ਦੇ ਇੱਕ ਵਿਅਕਤੀ ‘ਤੇ ਵੀਕਐਂਡ ਵਿੱਚ ਕਥਿਤ ਤੌਰ ‘ਤੇ ਇੱਕ ਨੌਜਵਾਨ ਨੂੰ ਗੋਲੀ ਮਾਰਨ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋ ਟੀਨਏਜਰ ਜਿਨ੍ਹਾਂ ਦੀਉਮਰ 15 ਅਤੇ 16 ਦੀ ਹੈ, ਸੇਂਟ ਅਲਬਰਟ ਦੇ ਨੇੜੇ ਰੇਂਜ ਰੋਡ 255 ‘ਤੇ ਇੱਕ ਪੇਂਡੂ ਜਾਇਦਾਦ ‘ਤੇ ਮੌਜੂਦ ਸੀ ਜਦੋਂ ਉਨ੍ਹਾਂ ਦਾ ਸਾਹਮਣਾ ਬੰਦੂਕ ਵਾਲੇ ਇੱਕ ਵਿਅਕਤੀ ਨਾਲ ਹੋਇਆ ਜਿਸ ਨੇ 16 ਸਾਲ ਦੇ ਬੱਚੇ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ਦੇ ਵਾਪਰਨ ਤੋਂ ਬਾਅਦ 84 ਸਾਲ ਦੇ ਜਿਮ ਬ੍ਰੇਗਿਨ, ਉੱਤੇ ਇੱਕ ਅਪਰਾਧ ਦੇ ਕਮਿਸ਼ਨ ਵਿੱਚ ਹਥਿਆਰ ਦੀ ਵਰਤੋਂ ਕਰਨ, ਇੱਕ ਖਤਰਨਾਕ ਉਦੇਸ਼ ਲਈ ਹਥਿਆਰ ਰੱਖਣ ਅਤੇ ਹਥਿਆਰ ਨੂੰ ਜਾਣਬੁੱਝ ਕੇ ਲਾਪਰਵਾਹੀ ਨਾਲ ਡਿਸਚਾਰਜ ਕਰਨ ਦੇ ਗੰਭੀਰ ਹਮਲੇ ਦੇ ਦੋਸ਼ ਲਗਾਏ ਗਏ ਹਨ। ਜਿਥ ਪੁਲਿਸ ਨੇ ਬਜ਼ੁਰਗ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਮੋਰਿਨਵਿਲ ਵਿਚ 4 ਜੁਲਾਈ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਜੇ ਪੀੜਤ ਦੀ ਹਾਲਤ ਠੀਕ ਹੈ ਜਾਂ ਨਹੀਂ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ ਤੇ ਪੁਲਿਸ ਵਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ।
