ਉੱਤਰਾਖੰਡ ਦੇ ਨੈਨੀਤਾਲ ਦੇ ਜੰਗਲ ‘ਚ 5 ਦਿਨਾਂ ਤੋਂ ਅੱਗ ਬਲ ਰਹੀ ਹੈ। ਜੰਗਲ ਦੀ ਅੱਗ ਆਬਾਦੀ ਵਾਲੇ ਇਲਾਕਿਆਂ ਤੱਕ ਪਹੁੰਚ ਗਈ ਹੈ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ‘ਚ ਮੁਸ਼ਕਲ ਆ ਰਹੀ ਹੈ। ਐਤਵਾਰ ਨੂੰ ਹਵਾਈ ਸੈਨਾ ਨੇ ਭੀਮਤਾਲ ਝੀਲ ਤੋਂ ਪਾਣੀ ਲੈ ਕੇ ਮਨੋਰਾ ਅਤੇ ਭਵਾਲੀ ਰੇਂਜ ‘ਚ ਲੱਗੀ ਅੱਗ ਨੂੰ ਬੁਝਾਇਆ। ਹੁਣ ਐਨਡੀਆਰਐਫ ਨੂੰ ਵੀ ਅੱਗ ਬੁਝਾਉਣ ਲਈ ਤਾਇਨਾਤ ਕਰ ਦਿੱਤਾ ਗਿਆ ਹੈ। ਹਾਲਾਂਕਿ ਨੈਨੀਤਾਲ ‘ਚ ਦੋ ਤੋਂ ਤਿੰਨ ਥਾਵਾਂ ‘ਤੇ ਅਤੇ ਚੰਪਾਵਤ, ਅਲਮੋੜਾ, ਪਿਥੌਰਾਗੜ੍ਹ, ਬਾਗੇਸ਼ਵਰ ‘ਚ ਇਕ-ਇਕ ਥਾਂ ‘ਤੇ ਅੱਗ ਲੱਗ ਰਹੀ ਹੈ।ਐਤਵਾਰ ਸ਼ਾਮ ਦੇ ਅੰਕੜਿਆਂ ਮੁਤਾਬਕ 24 ਘੰਟਿਆਂ ‘ਚ ਜੰਗਲਾਂ ‘ਚ ਅੱਗ ਲੱਗਣ ਦੀ ਗਿਣਤੀ ਹੈ|
