ਇਜ਼ਰਾਇਲ ਨੇ ਬੇਰੂਟ ਦੇ ਭੀੜ ਭਰੇ ਰਿਹਾਇਸ਼ੀ ਇਲਾਕੇ ‘ਤੇ ਹਮਲੇ ਕੀਤੇ ਹਨ, ਜੋ ਲੈਬਨਾਨ ਦੀ ਰਾਜਧਾਨੀ ਉੱਤੇ ਜੰਗ ਸ਼ੁਰੂ ਹੋਣ ਤੋਂ ਬਾਅਦ ਦੇ ਸਭ ਤੋਂ ਵੱਡੇ ਹਮਲੇ ਦੱਸੇ ਜਾ ਰਹੇ ਹਨ। ਰਿਪੋਰਟ ਮੁਤਾਬਕ ਇਹਨਾਂ ਹਮਲਿਆਂ ਕਾਰਨ ਇਲਾਕੇ ਵਿੱਚ ਭਾਰੀ ਤਬਾਹੀ ਹੋਈ ਹੈ, ਅਤੇ ਬਹੁਤ ਸਾਰੇ ਨਾਗਰਿਕ ਜਾਨਮਾਲ ਦੇ ਨੁਕਸਾਨ ਦਾ ਸ਼ਿਕਾਰ ਹੋਏ ਹਨ। ਉਥੇ ਹੀ ਇਜ਼ਰਾਇਲ ਨੇ ਦਾਅਵਾ ਕੀਤਾ ਹੈ ਕਿ ਹਮਲੇ ਉਨ੍ਹਾਂ ਹਿਸਿਆਂ ‘ਤੇ ਕੀਤੇ ਗਏ ਹਨ ਜਿੱਥੇ ਹਿਜਬੁੱਲ੍ਹਾ ਗਤੀਵਿਧੀਆਂ ਚੱਲ ਰਹੀਆਂ ਸੀ। ਇਸ ਦੌਰਾਨ, ਇਲਾਕੇ ਵਿੱਚ ਭਾਰੀ ਧਮਾਕੇ ਅਤੇ ਅੱਗ ਦੇ ਮੰਜ਼ਰਾਂ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਇਸ ਹਮਲੇ ਕਾਰਨ ਬੇਰੂਟ ਦੇ ਬਹੁਤ ਸਾਰੇ ਹਿਸੇ ਪ੍ਰਭਾਵਿਤ ਹੋਏ ਹਨ। ਇਸ ਦੌਰਾਨ ਅੰਤਰਰਾਸ਼ਟਰੀ ਮਾਨਵਧਿਕਾਰ ਸੰਸਥਾਵਾਂ ਨੇ ਹਮਲਿਆਂ ‘ਤੇ ਚਿੰਤਾ ਜਤਾਈ ਹੈ ਅਤੇ ਜੰਗਬੰਦੀ ਦੀ ਮੰਗ ਕੀਤੀ ਹੈ। ਲੈਬਨਾਨ ਦੀ ਸਰਕਾਰ ਨੇ ਹਮਲਿਆਂ ਦੀ ਨਿੰਦਿਆ ਕਰਦਿਆਂ ਕਿਹਾ ਹੈ ਕਿ ਇਹ ਕਰਵਾਈਆਂ ਖੇਤਰ ਵਿੱਚ ਹਾਲਾਤਾਂ ਨੂੰ ਹੋਰ ਵਿਗਾੜ ਰਹੀਆਂ ਹਨ।