ਦੁਨੀਆ ਦੇ ਸਭ ਤੋਂ ਵੱਕਾਰੀ ਪੁਰਸਕਾਰ ਸਮਾਰੋਹ, ਆਸਕਰ ਲਈ ਤਿਆਰੀਆਂ ਚੱਲ ਰਹੀਆਂ ਹਨ। ਭਾਰਤੀ ਨਿਰਦੇਸ਼ਕ ਪਾਇਲ ਕਪਾਡੀਆ ਦੀ ਫਿਲਮ ‘ਆਲ ਵੀ ਇਮੇਜਿਨ ਐਜ਼ ਲਾਈਟ’ ਨੂੰ ਫਰਾਂਸ ਨੇ ਸ਼ਾਰਟਲਿਸਟ ਕੀਤਾ ਹੈ। 97ਵੇਂ ਅਕਾਦਮੀ ਪੁਰਸਕਾਰਾਂ ਲਈ ਭਾਰਤ ਦੀ ਅਧਿਕਾਰਤ ਐਂਟਰੀ ਦਾ ਐਲਾਨ 27 ਸਤੰਬਰ ਨੂੰ ਕੀਤਾ ਜਾਵੇਗਾ। ਸਿਰਫ਼ 1 ਨਵੰਬਰ, 2023 ਤੋਂ 30 ਸਤੰਬਰ, 2024 ਦਰਮਿਆਨ ਰਿਲੀਜ਼ ਹੋਈਆਂ ਫ਼ਿਲਮਾਂ ਹੀ ਆਸਕਰ ਦੀ ਦੌੜ ਵਿੱਚ ਸ਼ਾਮਲ ਹੋ ਸਕਦੀਆਂ ਹਨ। ਅਧਿਕਾਰਤ ਸੂਚੀ 27 ਸਤੰਬਰ ਨੂੰ ਜਾਰੀ ਕੀਤੀ ਜਾਵੇਗੀ, ਪਰ ਆਓ ਜਾਣਦੇ ਹਾਂ ਕਿਹੜੀਆਂ ਫਿਲਮਾਂ ਦੀਆਂ ਸੰਭਾਵਨਾਵਾਂ…
