ਅਲਬਰਟਾ ਹੈਲਥ ਨੇ 1 ਫਰਵਰੀ ਤੋਂ ਬੱਚਿਆਂ ਅਤੇ ਬਜ਼ੁਰਗਾਂ ਲਈ ਪਾਰਸ਼ੀਅਲ ਆਈ ਐਗਜ਼ਾਮ ਦੀ ਕਵਰੇਜ ਲਈ ਫੰਡਿੰਗ ਨੂੰ ਰੋਕ ਦਿੱਤਾ ਹੈ। ਇਹ ਐਗਜ਼ਾਮ ਖਾਸ ਹਾਲਤਾਂ ਵਿੱਚ ਸਾਲਾਨਾ ਆਈ ਐਗਜ਼ਾਮ ਤੋਂ ਇਲਾਵਾ ਕੀਤੇ ਜਾਂਦੇ ਸਨ। ਇਸ ਨਾਲ ਹੋਰ ਤਬਦੀਲੀਆਂ ਵੀ ਲਾਗੂ ਕੀਤੀਆਂ ਗਈਆਂ ਹਨ, ਜਿਵੇਂ ਕਿ ਰੇਟੀਨਲ ਇਮੇਜਿੰਗ ਅਤੇ ਫੋਟੋਗ੍ਰਾਫੀ ਦੀ ਫ੍ਰੀਕਵੈਂਸੀ ਨੂੰ 50 ਪ੍ਰਤੀਸ਼ਤ ਘਟਾਉਣਾ, ਅਤੇ ਸਿਰਫ਼ ਦੋ ਵਾਰੀ ਹੀ ਰੇਟੀਨਲ ਇਮੇਜਿੰਗ ਅਤੇ ਫੋਟੋਗ੍ਰਾਫੀ ਦਾ ਕਲੇਮ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਬੇਸਿਕ ਆਈ ਸੇਵਾਵਾਂ ਅਤੇ ਹੋਰ ਜਰੂਰੀ ਮੈਡੀਕਲ ਸੇਵਾਵਾਂ ਦਾ ਇੱਕੋ ਦਿਨ ਬਿਲ ਕਰਨ ਤੋਂ ਵੀ ਰੋਕ ਦਿੱਤਾ ਗਿਆ ਹੈ।
ਇਸ ਤਬਦੀਲੀ ਦੇ ਖਿਲਾਫ਼, ਅਲਬਰਟਾ ਆਸੋਸੀਏਸ਼ਨ ਆਫ ਓਪਟੋਮੇਟ੍ਰਿਸਟਸ (AAO) ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਨੂੰ ਇਹ ਸਪਸ਼ਟ ਕੀਤਾ ਸੀ ਕਿ ਇਹ ਤਬਦੀਲੀਆਂ ਅਲਬਰਟਾ ਦੇ ਲੋਕਾਂ ਲਈ ਨੁਕਸਾਨਦਾਇਕ ਹੋਣਗੀਆਂ, ਖਾਸ ਕਰਕੇ ਉਹ ਲੋਕ ਜਿਨ੍ਹਾਂ ਨੂੰ ਅੱਖਾਂ ਦੀ ਬਿਮਾਰੀ ਹੈ, ਜਾਂ ਜੋ ਦੂਰ ਦੇ ਇਲਾਕਿਆਂ ਵਿੱਚ ਰਹਿੰਦੇ ਹਨ। AAO ਨੇ ਇਹ ਵੀ ਕਿਹਾ ਕਿ ਉਹ ਮਰੀਜ਼ਾਂ ਨਾਲ ਮਿਲ ਕੇ, ਇਸ ਤਬਦੀਲੀ ਦੇ ਪ੍ਰਭਾਵ ਨੂੰ ਘਟਾਉਣ ਲਈ ਉਚਿਤ ਹੱਲ ਲੱਭਣਗੇ। ਉਹਨਾਂ ਦਾ ਮੰਨਣਾ ਹੈ ਕਿ ਬਿਹਤਰ ਸਿਹਤ ਸੇਵਾਵਾਂ ਬਰਕਰਾਰ ਰੱਖਣ ਲਈ ਪਾਰਸ਼ੀਅਲ ਆਈ ਐਗਜ਼ਾਮ ਜਾਰੀ ਰਹਿਣਾ ਬਹੁਤ ਜਰੂਰੀ ਹੈ। ਅਲਬਰਟਾ ਸਿਹਤ ਮੰਤਰੀ ਦੇ ਦਫਤਰ ਨੇ ਕਿਹਾ ਕਿ ਉਹ ਓਪਟੋਮੇਟ੍ਰੀ ਸੇਵਾਵਾਂ ਦੇ ਖ਼ਰਚੇ ਨੂੰ ਸੰਤੁਲਿਤ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।