ਸਟੈਟਿਸਟਿਕਸ ਕੈਨੇਡਾ ਦੀਆਂ ਤਾਜ਼ਾ ਰਿਪੋਰਟ ਅਨੁਸਾਰ, ਅਲਬਰਟਾ ਦੇ ਇੱਕ ਸ਼ਹਿਰ ਵਿੱਚ ਕੈਨੇਡਾ ਦੇ ਕਿਸੇ ਵੀ ਹੋਰ ਵੱਡੇ ਸ਼ਹਿਰ ਨਾਲੋਂ ਸਭ ਤੋਂ ਵੱਧ ਬੇਰੋਜ਼ਗਾਰੀ ਦਰ ਹੈ। ਜਨਵਰੀ ਦੀ ਰਿਪੋਰਟ ਅਨੁਸਾਰ, ਰੈੱਡ ਡੀਅਰ ਵਿੱਚ ਬੇਰੋਜ਼ਗਾਰੀ ਦਰ 9.7% ਹੈ, ਜੋ ਕਿ ਦਸੰਬਰ ਦੇ 10% ਤੋਂ ਥੋੜ੍ਹਾ ਜਿਹਾ ਘੱਟ ਹੈ।ਅਲਬਰਟਾ ਦੇ ਦੋ ਵੱਡੇ ਸ਼ਹਿਰ, ਐਡਮੰਟਨ ਅਤੇ ਕੈਲਗਰੀ ਵਿੱਚ ਬੇਰੋਜ਼ਗਾਰੀ ਦਰ ਸਥਿਰ ਰਹੀ। ਐਡਮੰਟਨ ਵਿੱਚ ਜਨਵਰੀ ਵਿੱਚ ਬੇਰੋਜ਼ਗਾਰੀ ਦਰ 7.2% ਰਹੀ, ਜੋ ਕਿ ਦਸੰਬਰ ਦੇ 7.5% ਤੋਂ ਘੱਟ ਹੈ। ਕੈਲਗਰੀ ਵਿੱਚ ਇਹ ਦਰ 8.1% ਤੋਂ ਘੱਟ ਹੋ ਕੇ 7.7% ਹੋ ਗਈ ਹੈ। ਅਲਬਰਟਾ NDP ਨੇ ਇਸ ਡੇਟਾ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਸਰਕਾਰ ਦੀ ਆਲੋਚਨਾ ਕੀਤੀ। Alberta NDP Shadow Minister for Jobs, Economy and Trade ਦੀ ਮੰਤਰੀ Rhiannon Hoyle ਨੇ ਕਿਹਾ, “ਇਹ ਦਰਸਾਉਂਦਾ ਹੈ ਕਿ UCP ਸਰਕਾਰ ਅਲਬਰਟਾ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਕਿੰਨੀ ਅਸਫਲ ਹੈ। ਡੈਨੀਏਲ ਸਮਿਥ ਦੀ ਸਰਕਾਰ ਮਹਿੰਗਾਈ ਵਰਗੇ ਮੁੱਦਿਆਂ ‘ਤੇ ਧਿਆਨ ਦੇਣ ਦੀ ਬਜਾਏ ਆਪਣੇ ਫਾਇਦੇ ‘ਤੇ ਧਿਆਨ ਦਿੰਦੀ ਹੈ।”ਰਿਪੋਰਟ ਵਿੱਚ ਅਲਬਰਟਾ ਦਾ ਇੱਕ ਹੋਰ ਸ਼ਹਿਰ ਲੈਥਬ੍ਰਿਜ ਵੀ ਸ਼ਾਮਲ ਹੈ, ਜਿੱਥੇ ਬੇਰੋਜ਼ਗਾਰੀ ਦਰ 5.2% ਹੈ, ਜੋ ਕਿ ਹੋਰ ਸ਼ਹਿਰਾਂ ਨਾਲੋਂ ਕਾਫੀ ਘੱਟ ਹੈ। ਅਲਬਰਟਾ ਸਰਕਾਰ ਨੇ ਕਿਹਾ ਕਿ ਸੂਬੇ ਵਿੱਚ ਵੱਧਦੀ ਆਬਾਦੀ ਅਤੇ ਜਾਬ ਮਾਰਕੀਟ ਵਿੱਚ ਬਦਲਾਅ ਬੇਰੋਜ਼ਗਾਰੀ ਦੇ ਕਾਰਨ ਹਨ। ਪਿਛਲੇ 12 ਮਹੀਨਿਆਂ ਵਿੱਚ ਰੈੱਡ ਡੀਅਰ ਵਿੱਚ ਕਰਮਚਾਰੀਆਂ ਦੀ ਗਿਣਤੀ 5.8% ਵਧੀ ਹੈ, ਪਰ ਨੌਕਰੀਆਂ ਦੀ ਵਾਧੇ ਦੀ ਦਰ 3% ਹੀ ਰਹੀ, ਜਿਸ ਕਾਰਨ ਬੇਰੋਜ਼ਗਾਰੀ ਦਰ ਵਧੀ ਹੈ।
![ਅਲਬਰਟਾ ਦੇ ਇਸ ਸ਼ਹਿਰ ਵਿੱਚ ਬੇਰੋਜ਼ਗਾਰੀ ਦਰ ਸਭ ਤੋਂ ਵੱਧ](https://btelevisions.com/wp-content/uploads/2025/02/download-4.jpeg)