6 ਅਪ੍ਰੈਲ 2024: ਅਮਰੀਕਾ ਦੇ ਨਿਊਯਾਰਕ ਅਤੇ ਨਿਊਜਰਸੀ ਵਿੱਚ ਬੀਤੀ ਰਾਤ ਭੂਚਾਲ ਆਇਆ। ਪਹਿਲਾ ਭੂਚਾਲ ਨਿਊਯਾਰਕ ਵਿੱਚ ਭਾਰਤੀ ਸਮੇਂ ਅਨੁਸਾਰ ਰਾਤ 8:15 ਵਜੇ ਆਇਆ। ਭੂਚਾਲ ਦਾ ਕੇਂਦਰ 50 ਕਿਲੋਮੀਟਰ ਹੇਠਾਂ ਦੱਸਿਆ ਜਾ ਰਿਹਾ ਹੈ। ਇਸ ਦੀ ਤੀਬਰਤਾ 4.8 ਮਾਪੀ ਗਈ। ਦੂਜਾ ਭੂਚਾਲ ਨਿਊਜਰਸੀ ਵਿੱਚ ਦੁਪਹਿਰ 3:30 ਵਜੇ ਆਇਆ। ਇਸਦੀ ਤੀਬਰਤਾ 4 ਮਾਪੀ ਗਈ ਸੀ। ਦੋਵਾਂ ਭੂਚਾਲਾਂ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
