9 ਅਪ੍ਰੈਲ 2024: ਅਮਰੀਕਾ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਿਛਲੇ ਮਹੀਨੇ ਲਾਪਤਾ ਹੋਏ ਭਾਰਤੀ ਵਿਦਿਆਰਥੀ ਮੁਹੰਮਦ ਅਬਦੁਲ ਅਰਾਫਾਤ ਦੀ ਲਾਸ਼ ਮਿਲੀ ਹੈ। ਮੁਹੰਮਦ ਅਬਦੁਲ ਅਰਾਫਾਤ ਦੀ ਲਾਸ਼ ਅਮਰੀਕਾ ਦੇ ਕਲੀਵਲੈਂਡ ਤੋਂ ਬਰਾਮਦ ਹੋਈ ਹੈ। ਇੱਕ ਹਫ਼ਤੇ ਵਿੱਚ ਇਹ ਦੂਜੀ ਘਟਨਾ ਹੈ ਜਦੋਂ ਅਮਰੀਕਾ ਵਿੱਚ ਕਿਸੇ ਭਾਰਤੀ ਵਿਦਿਆਰਥੀ ਦੀ ਮੌਤ ਹੋਈ ਹੈ। ਮੁਹੰਮਦ ਅਬਦੁਲ ਅਰਾਫਾਤ ਨਚਾਰਮ, ਹੈਦਰਾਬਾਦ, ਭਾਰਤ ਦਾ ਰਹਿਣ ਵਾਲਾ ਸੀ ਅਤੇ ਉਹ ਕਲੀਵਲੈਂਡ ਯੂਨੀਵਰਸਿਟੀ ਤੋਂ ਆਈਟੀ ਵਿੱਚ ਮਾਸਟਰਜ਼ ਦੀ ਪੜ੍ਹਾਈ ਕਰਨ ਲਈ ਪਿਛਲੇ ਸਾਲ ਮਈ ਵਿੱਚ ਅਮਰੀਕਾ ਆਇਆ ਸੀ।