ਵੈਸਟਜੈੱਟ ਦੇ ਇੱਕ ਯਾਤਰੀ ਦਾ ਕਹਿਣਾ ਹੈ ਕਿ ਉਸ ਨੂੰ ਉਡਾਣ ਤੋਂ ਪਹਿਲਾਂ ਹਵਾਈ ਜਹਾਜ਼ ਦੇ ਬਾਥਰੂਮ ਦੀ ਬਹੁਤ ਜ਼ਿਆਦਾ ਵਰਤੋਂ ਕਰਨ ਲਈ ਉਡਾਣ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਜੋਏਨਾ ਚੂ, ਇੱਕ ਬੀ.ਸੀ. ਲੇਖਕ ਹੈ, ਜਿਸ ਨੇ ਐਕਸ ਤੇ ਪਾਈ ਪੋਸਟਾਂ ਦੀ ਇੱਕ ਲੜੀ ਵਿੱਚ ਖੁਲਾਸਾ ਕੀਤਾ ਕਿ ਉਸਨੂੰ “ਢਿੱਡ ਖਰਾਬ” ਹੋਣ ਕਾਰਨ ਬਾਰ-ਬਾਰ ਵਾਸ਼ਰੂਮ ਯੂਸ ਕਰਨਾ ਪਿਆ ਜਿਸ ਦੇ ਚਲਦੇ ਉਸ ਨੂੰ ਮੈਕਸੀਕੋ ਨੂੰ ਰਵਾਨਾ ਹੋਣ ਵਾਲੇ ਜਹਾਜ਼ ਦੇ ਟੇਕਆਫ ਤੋਂ ਪਹਿਲਾਂ ਜ਼ਬਰਦਸਤੀ ਜਹਾਜ਼ ਤੋਂ ਬਾਹਰ ਕੱਢ ਦਿੱਤਾ ਗਿਆ। ਇਸ ਚੀਜ਼ ਨੂੰ ਹੋਰ ਬੇਇੱਜ਼ਤ ਕਰਨ ਲਈ, ਚੂ ਨੇ ਦੋਸ਼ ਲਾਇਆ ਕਿ ਏਅਰਪੋਰਟ ਵਿੱਚ ਵੈਸਟਜੈੱਟ ਸੁਪਰਵਾਈਜ਼ਰ ਮਦਦਗਾਰ ਨਹੀਂ ਸੀ ਕਿਉਂਕਿ ਉਸਨੇ ਅਚਾਨਕ ਆਪਣੇ ਪੈਸੇ ਉਤਾਰਨ ਦੀ ਕਾਹਲੀ ਵਿੱਚ ਪਿੱਛੇ ਛੱਡ ਦਿੱਤੇ ਸਨ, ਅਤੇ ਇਹ ਕਿ ਏਅਰਲਾਈਨ ਨੇ ਇੱਕ ਹੋਟਲ ਵਿੱਚ ਟੈਕਸੀ ਦਾ ਭੁਗਤਾਨ ਕਰਨ ਤੋਂ ਵੀ “ਇਨਕਾਰ” ਕਰ ਦਿੱਤਾ ਸੀ। ਉਸਨੇ ਲਿਖਿਆ, ਸੁਪਰਵਾਈਜ਼ਰ ਦੀ ਇਹਨਾਂ ਗੱਲਾਂ ਕਾਰਨ ਉਹ ਰੋਣ ਲੱਗ ਪਈ ਹਾਲਾਂਕਿ ਉਸਨੇ ਇਹ ਵੀ ਲਿਖਿਆ, ਕੀ ਵੈੱਸਟਜੈੱਟ ਦਾ ਇੱਕ ਹੋਰ ਕਰਮਚਾਰੀ “ਬਹੁਤ ਵਧੀਆ” ਸੀ, ਪਰ ਫੇਰ ਵੀ ਕੰਪਨੀ ਨੇ ਉਸਨੂੰ ਦੁਬਾਰਾ ਬੁੱਕ ਕੀਤੀ ਫਲਾਈਟ ਲਈ ਬੁਕਿੰਗ ਸੰਦਰਭ ਨੰਬਰ ਦੇਣ ਤੋਂ ਇਨਕਾਰ ਕਰ ਦਿੱਤਾ। ਜੋਏਨਾ ਚੂ ਨੇ ਦਾਅਵਾ ਕੀਤਾ ਕਿ ਉਸਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਸ਼ਿਕਾਇਤਾਂ ਨੂੰ ਪ੍ਰਸਾਰਿਤ ਕਰਨ ਤੋਂ ਬਾਅਦ ਹੀ ਵੈਸਟਜੈੱਟ ਨੇ ਉਸਨੂੰ ਬੁਕਿੰਗ ਰੈਫਰੈਂਸ ਨੰਬਰ ਭੇਜਿਆ ਸੀ। ਚੂ ਦੇ ਇਸ ਦਾਅਵੇ ਤੋਂ ਬਾਅਦ ਵੈਸਟ ਜੈੱਟ ਦੇ ਮੀਡੀਆ ਰਿਲੇਸ਼ਨਸ ਤੋਂ ਇੱਕ ਬੁਲਾਰੇ ਨੇ ਬਿਆਨ ਦਿੱਤਾ ਜਿਸ ਵਿੱਚ ਉਸ ਨੇ ਚੂ ਨੂੰ ਹੋਈ ਇਨਕੰਨਵੀਨੀਏਂਸ ਲਈ ਮੁਆਫੀ ਮੰਗੀ ਤੇ ਨਾਲ ਹੀ ਕਿਹਾ ਕਿ ਕੰਪਨੀ ਦੀ ਮਹਿਮਾਨਾਂ ਅਤੇ ਚਾਲਕ ਦਲ ਦੀ ਤੰਦਰੁਸਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਪਹਿਲੀ ਤਰਜੀਹ ਹੈ” ਅਤੇ “ਅਸੀਂ ਕਿਸੇ ਵੀ ਸਿਹਤ ਨਾਲ ਸਬੰਧਤ ਚਿੰਤਾਵਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਿਮਾਰ ਯਾਤਰੀਆਂ ਨੂੰ ਹਟਾਉਣਾ ਇੱਕ “ਮੁਸ਼ਕਲ ਕਦਮ ਹੈ, ਪਰ ਸੁਰੱਖਿਆ ਦੇ ਨਾਮ ‘ਤੇ ਕਦੇ-ਕਦੇ ਇਹ ਜ਼ਰੂਰੀ ਫੈਸਲਾ ਲੈਣਾ ਪੈਂਦਾ ਹੈ।