Vancouver City Hall ਦੇ ਬਾਹਰ ਇੱਕ ਆਦਮੀ ਨੇ ਮਿਨੀਵੈਨ ਨੂੰ ਲਾਈ ਅੱਗ।ਵੈਨਕੂਵਰ ਸਿਟੀ ਹਾਲ ਦੇ ਬਾਹਰ ਬੀਤੇ ਐਤਵਾਰ ਸ਼ਾਮ ਨੂੰ ਇੱਕ ਵਿਅਕਤੀ ਨੇ ਇੱਕ ਮਿਨੀਵੈਨ ਨੂੰ ਅੱਗ ਲਗਾ ਦਿੱਤੀ। ਜਿਸ ਦੇ ਜਵਾਬ ਵਿੱਚ ਫਾਇਰਫਾਈਟਰਜ਼ ਨੇ ਤੁਰੰਤ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਵੈਨਕੂਵਰ ਪੁਲਿਸ ਦੇ ਅਨੁਸਾਰ, ਵਾਹਨ ਦੇ ਅੰਦਰੋਂ ਲਗਭਗ 100 ਲੀਟਰ ਨਾ ਸਾੜਿਆ ਗਿਆ ਗੈਸੋਲੀਨ ਮਿਲਿਆ, ਜਿਸ ਕਾਰਨ ਸਿਟੀ ਹਾਲ ਦੇ ਸਾਹਮਣੇ ਵੈਸਟ 12ਵੇਂ ਐਵੇਨਿਊ ਨੂੰ ਬੰਦ ਕਰ ਦਿੱਤਾ ਗਿਆ। ਇਸ ਘਟਨਾ ਦੌਰਾਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਸਾਹਮਣੇ ਨਹੀਂ ਆਈ ਹੈ।ਮੌਕੇ ਤੇ ਮੌਜੂਦ ਇਕ ਗਵਾਹ ਜੈਨਾ ਬੈਂਟਲੇ ਨੇ ਦੱਸਿਆ ਕਿ ਇਹ ਘਟਨਾ ਸ਼ਾਮ ਦੇ ਕਰੀਬ 5:30 ਵਜੇ ਵਾਪਰੀ। ਉਸਨੇ ਦੱਸਿਆ ਕਿ ਵੈਨ ਵਿੱਚੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਆ ਰਹੀਆਂ ਹਨ, ਜਿਸ ਵਿੱਚ ਬਾਲਣ ਲੀਕ ਹੋ ਰਿਹਾ ਸੀ ਅਤੇ ਅੱਗ ਲੱਗ ਰਹੀ ਹੈ। ਉਸਨੇ ਇਹ ਵੀ ਨੋਟ ਕੀਤਾ ਕਿ ਵੈਨ ਦੇ ਟਾਇਰ ਫਟ ਰਹੇ ਸੀ। ਬੈਂਟਲੇ ਨੇ ਕਿਹਾ ਕਿ ਜਦੋਂ ਇਹ ਘਟਨਾ ਵਾਪਰ ਰਹੀ ਸੀ ਉਦੋਂ ਉਸ ਨੇ ਇੱਕ ਆਦਮੀ ਨੂੰ ਬਲਦੀ ਹੋਈ ਵੈਨ ਦੇ ਕੋਲ ਗੋਡੇ ਟੇਕਦੇ ਹੋਏ ਦੇਖਿਆ, ਜੋ ਵੈਨ ਨੂੰ ਅੱਗ ਲੱਗਦੇ ਹੋਏ ਦੇਖ ਰਿਹਾ ਸੀ।ਪੁਲਿਸ ਨੇ ਕਾਰਵਾਈ ਕਰਦੇ ਹੋਏ ਸ਼ੱਕੀ ਨੂੰ ਬਿਨਾਂ ਕਿਸੇ ਵਿਰੋਧ ਦੇ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਹੈ। ਵੈਨਕੂਵਰ ਪੁਲਿਸ ਦਾ ਮੰਨਣਾ ਹੈ ਕਿ ਇਹ ਇੱਕ ਵਖਰੀ ਘਟਨਾ ਸੀ ਅਤੇ ਉਹ ਵਿਅਕਤੀ ਦੇ ਇਰਾਦਿਆਂ ਦੀ ਜਾਂਚ ਕਰ ਰਹੀ ਹੈ, ਜੋ ਫਿਲਹਾਲ ਅਣਜਾਣ ਹਨ।