ਇਸ ਹਫਤੇ ਵ੍ਹਾਈਟ ਰੌਕ ਵਿੱਚ ਚਾਕੂ ਮਾਰ ਕੇ ਮਾਰੇ ਗਏ ਵਿਅਕਤੀ ਦੇ ਪਰਿਵਾਰ ਦੀ ਸਹਾਇਤਾ ਲਈ ਇੱਕ ਫੰਡਰੇਜ਼ਰ ਸਥਾਪਤ ਕੀਤਾ ਗਿਆ। ਜਿਸ ਵਿੱਚ ਹੁਣ GoFundMe ਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, GoFundMe ਦਾ ਕਹਿਣਾ ਹੈ ਕਿ ਸਿਰਫ 16 ਘੰਟਿਆਂ ਵਿੱਚ, ਇਹ ਮੁਹਿੰਮ 23 ਅਪ੍ਰੈਲ, ਮੰਗਲਵਾਰ ਦੀ ਰਾਤ ਨੂੰ ਆਪਣੀ ਜਾਨ ਗੁਆਉਣ ਵਾਲੇ ਕੁਲਵਿੰਦਰ ਸਿੰਘ ਸੋਹੀ ਦੇ ਅਜ਼ੀਜ਼ਾਂ ਦੀ ਸਹਾਇਤਾ ਲਈ 40,000 ਡਾਲਰ ਤੋਂ ਵੱਧ ਇਕੱਠਾ ਕਰਨ ਵਿੱਚ ਕਾਮਯਾਬ ਹੋ ਗਈ ਹੈ। ਤਸਦੀਕਸ਼ੁਦਾ ਫੰਡਰੇਜ਼ਰ ਕੁਲਵਿੰਦਰ ਦੇ ਭਰਾ ਗੁਰਲੀਨ ਸੋਹੀ ਦੁਆਰਾ ਸਥਾਪਤ ਕੀਤਾ ਗਿਆ ਸੀ। ਗੁਰਲੀਨ ਦਾ ਕਹਿਣਾ ਹੈ ਕਿ ਇਕੱਠੇ ਕੀਤੇ ਗਏ ਪੈਸੇ ਨਾਲ ਪਰਿਵਾਰ ਨੂੰ ਕੁਲਵਿੰਦਰ ਦੀ ਲਾਸ਼ ਭਾਰਤ ਵਾਪਸ ਭੇਜਣ ਵਿੱਚ ਮਦਦ ਮਿਲੇਗੀ, ਜਿੱਥੇ ਉਸਦੇ ਮਾਤਾ-ਪਿਤਾ ਹਨ। ਗੁਰਲੀਨ ਨੇ GoFundMe ਪੇਜ ‘ਤੇ ਲਿਖਿਆ ਸੀ ਕੀ ਕੁਲਵਿੰਦਰ ਸਖ਼ਤ ਮਿਹਨਤੀ ਅਤੇ ਸੱਚਮੁੱਚ ਭਾਵੁਕ ਵਿਅਕਤੀ ਸੀ ਅਤੇ ਮੈਂ ਇਸ ਦੁਖਦਾਈ ਨੁਕਸਾਨ ਤੋਂ ਬਾਅਦ ਸੱਚਮੁੱਚ ਸ਼ੌਕ ਵਿੱਚ ਹਾਂ ਅਤੇ ਉਦਾਸ ਹਾਂ। “ਸਾਡੇ ਮਾਤਾ-ਪਿਤਾ ਅਜੇ ਵੀ ਭਾਰਤ ਵਿੱਚ ਹਨ ਅਤੇ ਅਸੀਂ ਆਪਣੇ ਜੱਦੀ ਸ਼ਹਿਰ ਵਿੱਚ ਅੰਤਿਮ ਰਸਮਾਂ ਨਿਭਾ ਕੇ ਕੁਲਵਿੰਦਰ ਦੀ ਆਤਮਾ ਨੂੰ ਸ਼ਾਂਤੀ ਦੇਣਾ ਚਾਹੁੰਦੇ ਹਾਂ। ਦੱਸਦਈਏ ਕਿ ਕੁਲਵਿੰਦਰ ਸੋਹੀ ਆਪਣੇ ਇੱਕ ਦੋਸਤ ਨਾਲ ਵਾਟਰਫਰੰਟ ਦਾ ਆਨੰਦ ਲੈ ਰਿਹਾ ਸੀ ਜਦੋਂ ਕੋਈ ਉਨ੍ਹਾਂ ਦੇ ਪਿੱਛੇ ਆਇਆ ਅਤੇ ਕਥਿਤ ਤੌਰ ‘ਤੇ ਉਸ ਨੂੰ ਕਈ ਵਾਰ ਚਾਕੂ ਮਾਰ ਦਿੱਤਾ। ਕੁਲਵਿੰਦਰ ਦੇ ਦੋਸਤ ਗਗਨ ਸਿੰਘ ਨੇ ਦੱਸਿਆ ਕਿ, ਕੁਲਵਿੰਦਰ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਉਸਨੇ ਲੜਨ ਦੀ ਕੋਸ਼ਿਸ਼ ਕੀਤੀ, ਉਸਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਪਾਰਕਿੰਗ ਵੱਲ ਭੱਜਣ ਦਾ ਫੈਸਲਾ ਕੀਤਾ ਅਤੇ ਹਮਲਾਵਰ ਬਹੁਤ ਆਰਾਮਦਾਇਕ ਜਾਪਦਾ ਸੀ, ਉਹ ਦੁਬਾਰਾ ਝਾੜੀਆਂ ਵਿੱਚ ਚਲਾ ਗਿਆ। ਅਤੇ ਜਦੋਂ ਕੁਲਵਿੰਦਰ ਪਾਰਕਿੰਗ ਵਿੱਚ ਗਿਆ ਤਾਂ ਉਹ ਹੇਠਾਂ ਡਿੱਗ ਗਿਆ ਅਤੇ ਬੇਹੋਸ਼ ਹੋ ਗਿਆ। ਕੁਲਵਿੰਦਰ ਸਿੰਘ ਸੋਹੀ ਦੀ ਅਚਾਨਕ ਮੌਤ ਨੇ ਉਸ ਦੇ ਪਰਿਵਾਰ ਅਤੇ ਦੋਸਤਾਂ ਨੂੰ ਅਚੰਭੇ ਵਿੱਚ ਛੱਡ ਦਿੱਤਾ ਹੈ। ਗਗਨ ਸਿੰਘ ਮੁਤਾਬਕ ਸੋਹੀ 2018 ਵਿੱਚ ਕੈਨੇਡਾ ਆਇਆ ਸੀ ਅਤੇ ਉਦੋਂ ਤੋਂ ਹੀ ਇਹ ਦੋਵੇਂ ਦੋਸਤ ਸੀ। ਜ਼ਿਕਰਯੋਗ ਹੈ ਕਿ ਸੋਹੀ ਦੀ ਮੌਤ ਵ੍ਹਾਈਟ ਰੌਕ ਵਿੱਚ ਇੱਕ ਹੋਰ ਚਾਕੂ ਮਾਰਨ ਦੀ ਘਟਨਾ ਤੋਂ ਦੋ ਦਿਨ ਬਾਅਦ ਹੋਈ ਹੈ। ਜਿਥੇ ਐਤਵਾਰ ਨੂੰ ਮਨਪ੍ਰੀਤ ਕੌਰ ਅਤੇ ਉਸ ਦਾ ਪਤੀ ਜਤਿੰਦਰ ਸਿੰਘ ਵਾਈਟ ਰੌਕ ਪੀਅਰ ‘ਤੇ ਆਰਾਮ ਨਾਲ ਰਾਤ ਕੱਟ ਰਹੇ ਸਨ ਜਦੋਂ 28 ਸਾਲਾ ਵਿਅਕਤੀ ਦੀ ਗਰਦਨ ‘ਤੇ ਪਿੱਛੇ ਤੋਂ ਚਾਕੂ ਮਾਰਿਆ ਗਿਆ। ਜਿਸ ਵਿੱਚ ਜਤਿੰਦਰ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਕੰਮ ਕਰਨ ਤੋਂ ਅਸਮਰੱਥ ਹੋ ਗਿਆ। ਇੱਕ GoFundMe ਵੀ ਸਥਾਪਿਤ ਕੀਤਾ ਗਿਆ ਹੈ ਜੋ ਕਿ ਜੋੜੇ ਨੂੰ ਰਿਕਵਰੀ ਦੁਆਰਾ ਉਹਨਾਂ ਦਾ ਸਮਰਥਨ ਕਰਨ ਲਈ ਹੈ। ਅਤੇ ਹੁਣ ਤੱਕ ਦੋਵਾਂ ਮਾਮਲਿਆਂ ਵਿੱਚ ਕਿਸੇ ਵੀ ਸ਼ੱਕੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੋਵੇਂ ਮਾਮਲਿਆਂ ਵਿੱਚ ਸਾਡੇ ਲਈ ਸ਼ੱਕੀ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ। ਹਾਲਾਂਕਿ ਐਤਵਾਰ ਨੂੰ ਹੋਈ ਘਟਨਾ ਤੋਂ ਬਾਅਦ ਪੁਲਿਸ ਨੇ ਵਾਟਰਫਰੰਟ ਤੇ ਆਪਣੀ ਮੌਜੂਦਗੀ ਵਧਾਈ ਹੋਈ ਸੀ ਪਰ ਮੰਗਲਵਾਰ ਮੁੜ ਤੋਂ ਹੋਏ ਅਟੈਕ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕੀ ਹੁਣ ਹਰ ਸਮੇਂ ਵਾਟਰਫਰੰਟ ਤੇ ਡੈਡੀਕੇਟੇਡ ਅਫਸਰਾਂ ਨੂੰ ਤੈਨਾਤ ਕੀਤਾ ਜਾਵੇਗਾ।