ਪੁਲਿਸ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਬਰਨਬੀ ਵਿੱਚ ਹਾਈਵੇਅ 1 ‘ਤੇ ਡਰਾਈਵਿੰਗ ਕਰਦੇ ਸਮੇਂ ਇੱਕ ਔਰਤ ਦੀ ਕਾਰ ਦੀ ਵਿੰਡਸ਼ੀਲਡ ਤੇ ਵਾਲੀਬਾਲ ਦੇ size ਦਾ ਪੱਥਰ ਵਜਿਆ ਜਿਸ ਨਾਲ ਔਰਤ ਦੀ ਮੌਤ ਹੋ ਗਈ ਹੈ। ਬੀ.ਸੀ. ਹਾਈਵੇ ਪੈਟਰੋਲ ਨੇ ਦੱਸਿਆ ਕਿ ਪੀੜਤ 34 ਸਾਲਾ ਔਰਤ ਸੀ। ਇਹ ਘਟਨਾ ਬੀਤੇ ਵੀਰਵਾਰ ਦੀ ਹੈ, ਜਦੋਂ ਇਕ ਚਿੱਟੇ ਰੰਗ ਦੀ ਸਡੇਨ ਕਾਰ ਦੀ ਵਿੰਡਸ਼ੀਲਡ ‘ਤੇ ਪੱਥਰ ਵੱਜਿਆ ਅਤੇ ਪਹਿਲਾਂ ਔਰਤ ਨੂੰ ਟੱਕਰ ਮਾਰੀ, ਫਿਰ ਪਿਛਲੀ ਖਿੜਕੀ ਨੂੰ ਤੋੜ ਦਿੱਤਾ। ਘਟਨਾ ਸਥਾਨ ਤੋਂ ਸਾਹਮਣੇ ਆਈਆਂ ਵਾਹਨ ਦੀਆਂ ਤਸਵੀਰਾਂ, ਸਾਹਮਣੇ ਵਿੰਡਸ਼ੀਲਡ ਰਾਹੀਂ ਇੱਕ ਵੱਡੀ ਮੋਰੀ ਹੋਈ ਦਿਖਾਉਂਦੀਆਂ ਹਨ। ਇਹਨਾਂ ਤਸਵੀਰਾਂ ਵਿੱਚ ਸਡੇਨ ਦੀ ਪਿਛਲੀ ਖਿੜਕੀ ਪੂਰੀ ਤਰ੍ਹਾਂ ਟੁੱਟੀ ਹੋਈ ਦਿਖਾਈ ਦਿੱਤੀ। ਕੋਰਪ. ਮਲਿਸਾ ਜੋਂਗਮਾ ਦਾ ਕਹਿਣਾ ਹੈ ਕਿ ਘਟਨਾ ਅਜੇ ਵੀ ਜਾਂਚ ਅਧੀਨ ਹੈ, ਅਤੇ ਟੱਕਰ ਵਿਸ਼ਲੇਸ਼ਕ ਅਜੇ ਵੀ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ, ਕੀ ਹੋਇਆ ਹੈ। ਪਿਛਲੇ ਹਫ਼ਤੇ, RCMP ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਪੱਥਰ ਲੰਘਦੇ ਵਾਹਨ ਤੋਂ ਆਇਆ ਸੀ। ਜੋਂਗਮਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫਾਈਲ ਅਜੇ ਵੀ ਖੁੱਲ੍ਹੀ ਹੈ ਅਤੇ ਜਾਂਚ ਅਧੀਨ ਹੈ। ਜਦੋਂ ਫਾਈਲ ਖੁੱਲ੍ਹੀ ਹੈ, ਤਾਂ ਅਪਰਾਧਿਕ ਦੋਸ਼ ਦਾਇਰ ਕੀਤੇ ਜਾ ਸਕਦੇ ਹਨ ਜੇਕਰ ਅਪਰਾਧਿਕ ਅਪਰਾਧ ਦਾ ਸਬੂਤ ਮਿਲਦਾ ਹੈ। ਪਰ ਇਹ ਨਿਰਧਾਰਤ ਕਰਨਾ ਬਹੁਤ ਜਲਦੀ ਹੋਵੇਗਾ।