BTV BROADCASTING

US : ਦੋ ਔਰਤਾਂ ਦੀ ਹੱਤਿਆ ਤੇ ਵੀਡੀਓ ਬਣਾਉਣ ਦੇ ਦੋਸ਼ੀ ਨੂੰ ਹੋਈ 226 ਸਾਲ ਦੀ ਸਜ਼ਾ

US : ਦੋ ਔਰਤਾਂ ਦੀ ਹੱਤਿਆ ਤੇ ਵੀਡੀਓ ਬਣਾਉਣ ਦੇ ਦੋਸ਼ੀ ਨੂੰ ਹੋਈ 226 ਸਾਲ ਦੀ ਸਜ਼ਾ

ਦੋ ਅਲਾਸਕਾ ਮੂਲ ਦੀਆਂ ਔਰਤਾਂ ਦੀ ਹੱਤਿਆ ਅਤੇ ਇੱਕ ਹੋਰ ਦੀ ਤਸੀਹੇ ਦੇਣ ਨਾਲ ਮੌਤ ਦੀ ਫਿਲਮ ਬਣਾਉਣ ਦੇ ਦੋਸ਼ੀ ਬ੍ਰਾਇਨ ਸਟੀਵਨ ਸਮਿਥ ਨੂੰ 226 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਮਿਥ ਨੂੰ ਕੈਥਲੀਨ ਹੈਨਰੀ ਅਤੇ ਵੇਰੋਨਿਕਾ ਅਬੂਚੁਕ ਦੇ ਬੇਰਹਿਮੀ ਨਾਲ ਕਤਲ ਲਈ 99-99 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ, ਵੇਰੋਨਿਕਾ ਦੇ ਪਰਿਵਾਰ ਨੇ ਫਰਵਰੀ 2019 ਵਿੱਚ ਪੁਲਿਸ ਨੂੰ ਉਸਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ। ਤੁਹਾਨੂੰ ਦੱਸ ਦੇਈਏ ਕਿ ਵੇਰੋਨਿਕਾ ਨੂੰ ਆਖਰੀ ਵਾਰ ਫਰਵਰੀ 2019 ‘ਚ ਦੇਖਿਆ ਗਿਆ ਸੀ।

ਅਲਾਸਕਾ ਸੁਪੀਰੀਅਰ ਕੋਰਟ ਦੇ ਜੱਜ ਕੇਵਿਨ ਸੈਕਸਬੀ ਨੇ ਸਮਿਥ ਨੂੰ ਸਜ਼ਾ ਸੁਣਾਈ। ਸਜ਼ਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ‘ਦੋਹਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ।’ ਸਮਿਥ ਨੇ ਕਿਹਾ ਕਿ ਬਾਕੀ 28 ਸਾਲ ਦੀ ਸਜ਼ਾ ਦੋਸ਼ੀ ‘ਤੇ ਜਿਨਸੀ ਸ਼ੋਸ਼ਣ ਅਤੇ ਸਬੂਤਾਂ ਨਾਲ ਛੇੜਛਾੜ ਵਰਗੇ ਹੋਰ ਦੋਸ਼ਾਂ ਲਈ ਲਗਾਈ ਗਈ ਸੀ। ਜ਼ਿਕਰਯੋਗ ਹੈ ਕਿ ਅਲਾਸਕਾ ਵਿੱਚ ਮੌਤ ਦੀ ਸਜ਼ਾ ਦਾ ਕੋਈ ਪ੍ਰਬੰਧ ਨਹੀਂ ਹੈ।

ਸਮਿਥ, ਜੋ ਕਿ ਦੱਖਣੀ ਅਫਰੀਕਾ ਦੇ ਮੂਲ ਨਿਵਾਸੀ ਹੈ, ਨੇ ਸਤੰਬਰ 2019 ਵਿੱਚ ਇੱਕ ਐਂਕਰੇਜ ਹੋਟਲ ਵਿੱਚ ਹੈਨਰੀ ਨਾਲ ਹਮਲਾ ਕੀਤਾ ਸੀ। ਜਿਊਰੀ ਨੇ ਦੋ ਘੰਟਿਆਂ ਤੋਂ ਵੀ ਘੱਟ ਸਮੇਂ ਤੱਕ ਵਿਚਾਰ-ਵਟਾਂਦਰਾ ਕੀਤਾ ਅਤੇ ਫਰਵਰੀ ਵਿੱਚ ਤਿੰਨ ਹਫ਼ਤਿਆਂ ਦੀ ਸੁਣਵਾਈ ਤੋਂ ਬਾਅਦ ਸਮਿਥ ਨੂੰ ਦੋਸ਼ੀ ਪਾਇਆ। ਸਜ਼ਾ ਸੁਣਾਉਣ ਦੌਰਾਨ ਉਸ ਨੇ ਕੋਈ ਭਾਵਨਾ ਨਹੀਂ ਦਿਖਾਈ।

2019 ‘ਚ ਗ੍ਰਿਫ਼ਤਾਰ ਕੀਤਾ

ਸਮਿਥ ਨੂੰ 2019 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਇੱਕ ਵੇਸਵਾ ਨੇ ਉਸਦੇ ਟਰੱਕ ਵਿੱਚੋਂ ਉਸਦਾ ਸੈਲਫੋਨ ਚੋਰੀ ਕਰ ਲਿਆ ਸੀ। ਔਰਤ ਨੂੰ ਹੈਨਰੀ ਦੇ ਤਸ਼ੱਦਦ ਅਤੇ ਕਤਲ ਦੀ ਫੁਟੇਜ ਉਸਦੇ ਫ਼ੋਨ ‘ਤੇ ਮਿਲਦੀ ਹੈ। ਔਰਤ ਨੇ ਤੁਰੰਤ ਇਨ੍ਹਾਂ ਵੀਡੀਓਜ਼ ਨੂੰ ਮੈਮਰੀ ਕਾਰਡ ‘ਤੇ ਕਾਪੀ ਕਰ ਲਿਆ ਅਤੇ ਪੁਲਿਸ ਨੂੰ ਸੌਂਪ ਦਿੱਤਾ। ਸਮਿਥ ਨੇ ਹੈਨਰੀ ਅਤੇ ਅਬੂਚੁਕ ਨੂੰ ਮਾਰਨ ਦਾ ਵੀ ਇਕਬਾਲ ਕੀਤਾ।

Related Articles

Leave a Reply