BTV BROADCASTING

U.S: ਇੱਕ ਹਫਤੇ ਤੋਂ ਲਾਪਤਾ 3 ਸਾਲ ਦਾ ਬੱਚਾ, ਮਾਂ ‘ਤੇ ਅਣਗਹਿਲੀ ਦੇ ਲੱਗੇ ਦੋਸ਼

U.S: ਇੱਕ ਹਫਤੇ ਤੋਂ ਲਾਪਤਾ 3 ਸਾਲ ਦਾ ਬੱਚਾ, ਮਾਂ ‘ਤੇ ਅਣਗਹਿਲੀ ਦੇ ਲੱਗੇ ਦੋਸ਼

ਤਿੰਨ ਸਾਲਾ ਅਲਾਈਜਾਹ ਵਯੂ ਅਜੇ ਵੀ ਟੂ ਰਿਵਰਜ਼, ਵਿਸਕ ਵਿੱਚ ਇੱਕ ਘਰ ਤੋਂ ਲਗਭਗ ਇੱਕ ਹਫਤੇ ਤੋਂ ਲਾਪਤਾ ਹੈ। ਜਿਸ ਨੂੰ ਲੈ ਕੇ ਪੁਲਿਸ ਅਤੇ ਵਲੰਟੀਅਰ ਦੇ ਖੋਜ ਦੇ ਯਤਨ ਜਾਰੀ ਹਨ, ਪਰ ਉਥੇ ਹੀ ਹੁਣ ਇਸ ਮਾਮਲੇ ਚ ਵਯੂ ਦੀ ਮਾਂ ਨੂੰ ਇੱਕ ਅਪਰਾਧਿਕ ਦੋਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਉਸ ਤੇ ਦੋਸ਼ ਹੈ ਕਿ ਉਹ ਬੱਚੇ ਨੂੰ ਲੈ ਕੇ ਅਣਗਹਿਲੀ ਲਈ ਜ਼ਿੰਮੇਵਾਰ ਹੈ ਜਿਸ ਨੇ ਕਥਿਤ ਤੌਰ ‘ਤੇ ਤਿੰਨ ਸਾਲ ਦੇ ਬੱਚੇ ਨੂੰ “ਅਨੁਸ਼ਾਸਨੀ ਕਾਰਨਾਂ” ਕਰਕੇ ਇੱਕ ਆਦਮੀ ਨਾਲ ਰਹਿਣ ਲਈ ਭੇਜ ਦਿੱਤਾ ਸੀ। ਰਿਵਰਜ਼ ਪੁਲਿਸ ਨੇ ਐਲਾਨ ਕੀਤਾ ਕਿ ਵਯੂ ਦੀ ਮਾਂ, ਕੈਟਰੀਨਾ ਬਾਊਰ, ਅਤੇ ਜੇਸੀ ਵੈਂਗ ਨਾਮ ਦੇ ਇੱਕ ਵਿਅਕਤੀ ਨੂੰ “ਬੱਚਿਆਂ ਦੀ ਅਣਗਹਿਲੀ ਦੇ ਦੋਸ਼ ਵਿੱਚ” ਗ੍ਰਿਫਤਾਰ ਕੀਤਾ ਗਿਆ। ਵੈਂਗ ਕਥਿਤ ਤੌਰ ‘ਤੇ ਉਹ ਵਿਅਕਤੀ ਹੈ ਜੋ ਲਾਪਤਾ ਹੋਣ ਦੇ ਸਮੇਂ ਵਯੂ ਦੀ ਦੇਖਭਾਲ ਕਰ ਰਿਹਾ ਸੀ।

ਐਨਬੀਸੀ 26 ਦੁਆਰਾ ਪ੍ਰਸਾਰਿਤ ਫੁਟੇਜ ਦੇ ਅਨੁਸਾਰ, ਬਾਊਰ ਅਤੇ ਵੈਂਗ ਸ਼ੁੱਕਰਵਾਰ ਨੂੰ ਜੇਲ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਏ, ਜਿੱਥੇ ਇੱਕ ਜ਼ਿਲ੍ਹਾ ਅਟਾਰਨੀ ਨੇ ਬਾਊਰ ‘ਤੇ ਦੋਸ਼ ਲਗਾਇਆ ਕਿ ਉਸਨੇ ਆਪਣੇ ਮੁੰਡੇ ਨੂੰ ਉਸ ਘਰ ਭੇਜ ਦਿੱਤਾ ਜਿਸ ਬਾਰੇ ਉਸ ਨੂੰ ਪਤਾ ਸੀ ਉਹ ਇੱਕ ਖਤਰਨਾਕ ਜਗ੍ਹਾ ਹੈ। ਜੱਜ ਨੇ ਬੱਚੇ ਦੀ ਮਾਂ ਅਤੇ ਵੈਂਗ ਨੂੰ ਅਮਰੀਕੀ 15 ਹਜ਼ਾਰ ਅਤੇ 20 ਹਜ਼ਾਰ ਡਾਲਰ ਦਾ ਜੁਰਮਾਨਾ ਭਰਨ ਲਈ ਵੀ ਕਿਹਾ। ਬੱਚੇ ਵਯੂ ਦੀ ਪਛਾਣ ਗੋਰੇ ਅਤੇ mon, ਇੱਕ ਨਸਲੀ ਘੱਟ ਗਿਣਤੀ ਸਮੂਹ ਵਜੋਂ ਕੀਤੀ ਗਈ ਹੈ ਜੋ ਦੱਖਣੀ ਚੀਨ ਅਤੇ ਉੱਤਰੀ ਦੱਖਣ-ਪੂਰਬੀ ਏਸ਼ੀਆ ਤੋਂ ਹੈ।

ਇੱਕ ਸਰਗਰਮ ਐਂਬਰ ਅਲਰਟ ਦੇ ਅਨੁਸਾਰ, ਉਸਦੇ ਰੇਤਲੇ ਵਾਲ, ਭੂਰੀਆਂ ਅੱਖਾਂ ਹਨ, ਲਗਭਗ ਤਿੰਨ ਫੁੱਟ ਲੰਬਾ ਹੈ ਅਤੇ ਉਸਦੇ ਖੱਬੇ ਗੋਡੇ ‘ਤੇ ਬਰਥ ਮਾਰਕ ਮੌਜੂਦ ਹੈ। ਜਿਸ ਨੂੰ ਆਖ਼ਰੀ ਵਾਰ ਸਲੇਟੀ ਪੈਂਟ, ਇੱਕ ਲੰਬੀ ਬਾਹਾਂ ਵਾਲੀ ਕਮੀਜ਼ ਅਤੇ ਲਾਲ-ਅਤੇ-ਹਰੇ ਡਾਇਨਾਸੌਰ ਦੇ ਜੁੱਤੇ ਪਾਏ ਹੋਏ ਦੇਖਿਆ ਗਿਆ ਸੀ। ਅਤੇ ਇਹ ਵੀ ਹੋ ਸਕਦਾ ਹੈ ਕਿ ਉਸਨੇ ਲਾਲ-ਅਤੇ-ਚਿੱਟੇ ਰੰਗ ਦਾ ਕੰਬਲ ਵੀ ਲਿਆ ਹੋਵੇ। ਟੂ ਰੀਵਰਜ਼ ਸੂ ਸੇਂਟ ਮਰੀ ਓਨਟੈਰੀਓ ਤੋਂ ਲਗਭਗ 350 ਕਿਲੋਮੀਟਰ ਦੱਖਣ-ਪੱਛਮ ਵਿੱਚ ਹੈ। ਟੂ ਰਿਵਰਜ਼ ਪੁਲਿਸ ਵਿਭਾਗ ਨੇ ਇੱਕ ਰਿਲੀਜ਼ ਵਿੱਚ ਲਿਖਿਆ ਕਿ 20 ਫਰਵਰੀ ਨੂੰ ਇੱਕ 911 ਕਾਲਰ ਦੁਆਰਾ ਤਿੰਨ ਸਾਲਾ ਬੱਚੇ ਦੇ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ, ਜਿਸਨੇ ਆਪਣੀ ਪਛਾਣ ਉਸਦੇ “ਬਾਲਗ ਕੇਅਰਟੇਕਰ” ਵਜੋਂ ਕੀਤੀ ਸੀ ਅਤੇ ਕਿਹਾ ਕਿ ਵਯੂ ਨੂੰ ਆਖਰੀ ਵਾਰ ਉਸ ਦਿਨ ਸਵੇਰੇ 8 ਵਜੇ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਇੱਕ ਖੋਜ ਸ਼ੁਰੂ ਕੀਤੀ ਅਤੇ ਉਸੇ ਦਿਨ ਇੱਕ ਐਂਬਰ ਅਲਰਟ ਵੀ ਜਾਰੀ ਕੀਤਾ ਗਿਆ।

ਛੇ ਦਿਨ ਬਾਅਦ ਵੀ ਵਯੂ ਅਜੇ ਤੱਕ ਲਾਪਤਾ ਹੈ, ਜਿਸ ਦੀ ਕੋਈ ਵੀ ਖਬਰ ਨਹੀਂ ਮਿਲੀ। ਐਫਬੀਆਈ, ਵਿਸਕੋਨਸੇਨ ਅਪਰਾਧਿਕ ਜਾਂਚਕਰਤਾ ਅਤੇ ਸਥਾਨਕ ਮੈਨੀਟੋ-ਵੋਕ ਕਾਉਂਟੀ ਸ਼ੈਰਿਫ ਵਿਭਾਗ ਸਾਰੇ ਸਹਾਇਤਾ ਕਰ ਰਹੇ ਹਨ ਅਤੇ ਉਥੇ ਹੀ ਸ਼ਹਿਰ ਦੇ ਮੈਨੇਜਰ ਨੇ “ਸੈਂਕੜੇ ਸਥਾਨਕ ਨਿਵਾਸੀਆਂ ਦੇ ਯਤਨਾਂ ਦਾ ਧੰਨਵਾਦ ਕੀਤਾ ਜੋ ਟੂ ਰੀਵਰਜ਼ ਦੇ ਆਲੇ ਦੁਆਲੇ ਫੁੱਟਪਾਥਾਂ, ਗਲੀਆਂ, ਖੇਤਾਂ ਅਤੇ ਜੰਗਲਾਂ ਵਿੱਚ ਵਯੂ ਦੀ ਭਾਲ ਲਈ ਚਲੇ ਗਏ ਹਨ”।

Related Articles

Leave a Reply