ਕੈਨੇਡਾ ਨੇ ਯੂਨਾਈਟਿਡ ਕਿੰਗਡਮ ਲਈ ਆਪਣੀ travel advisory ਨੂੰ ਅਪਡੇਟ ਕੀਤਾ ਹੈ। ਜਿਸ ਵਿੱਚ ਸਰਕਾਰ ਨੇ ਕੈਨੇਡੀਅਨਾਂ ਨੂੰ ਯੂ.ਕੇ ਵਿੱਚ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ਅਤੇ ਅਸ਼ਾਂਤੀ ਦੇ ਕਾਰਨ ਉੱਚ ਪੱਧਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। travel advisory ਦੇ ਵਿੱਚ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਵਿਰੋਧ ਪ੍ਰਦਰਸ਼ਨਾਂ ਅਤੇ ਵੱਡੇ ਇਕੱਠਾਂ ਵਾਲੇ ਖੇਤਰਾਂ ਤੋਂ ਬਚਣ ਅਤੇ ਸੁਰੱਖਿਆ ਦੀ ਵਧੀ ਹੋਈ ਮੌਜੂਦਗੀ ਦੀ ਉਮੀਦ ਕਰਨ। ਇਸ ਐਡਵਾਇਸਰੀ ਵਿੱਚ ਸਥਿਤੀ ਬਾਰੇ ਅੱਪਡੇਟ ਲਈ ਸਥਾਨਕ ਮੀਡੀਆ ਦੀ ਨਿਗਰਾਨੀ ਕਰਨ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਡਾਂਸ ਅਤੇ ਯੋਗਾ ਕਲਾਸ ਵਿੱਚ ਚਾਕੂ ਹਮਲੇ ਦੀ ਘਟਨਾ ਵਿੱਚ ਇੱਕ ਸ਼ੱਕੀ ਵਿਅਕਤੀ ਬਾਰੇ ਗਲਤ ਜਾਣਕਾਰੀ ਦੇ ਬਾਅਦ ਬਹੁਤ ਸਾਰੇ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ, ਯੂ.ਕੇ. ਹਿੰਸਾ ਦਾ ਸਾਹਮਣਾ ਕਰ ਰਿਹਾ ਹੈ। ਜਿਥੇ ਬਰਤਾਨਵੀ ਅਧਿਕਾਰੀ ਵਿਗਾੜ ਦੇ ਪ੍ਰਬੰਧਨ ਲਈ ਲਗਭਗ 6,000 ਅਫਸਰ ਤਾਇਨਾਤ ਕਰ ਰਹੇ ਹਨ, ਅਤੇ ਹੁਣ ਤੱਕ ਇਸ ਹਿੰਸਕ ਮਾਹੌਲ ਵਿੱਚ 400 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਉਥੇ ਹੀ ਯੂ.ਕੇ ਦੇ ਪ੍ਰਧਾਨ ਮੰਤਰੀ ਨੇ ਸਥਿਤੀ ਨੂੰ “ਦੂਰ-ਸੱਜੇ ਠੱਗ” ਕਿਹਾ ਹੈ ਅਤੇ ਹਿੰਸਾ ਲਈ ਜ਼ਿੰਮੇਵਾਰ ਲੋਕਾਂ ‘ਤੇ ਮੁਕੱਦਮਾ ਚਲਾਉਣ ਦਾ ਵਾਅਦਾ ਕੀਤਾ ਹੈ।