BTV BROADCASTING

Watch Live

Trump ਨੇ Facebook ਨੂੰ ਕਿਹਾ ‘ਲੋਕਾਂ ਦਾ ਦੁਸ਼ਮਣ’, TikTok ਨੂੰ ਲੈ ਕੇ ਕਹੀ ਇਹ ਗੱਲ

Trump ਨੇ Facebook ਨੂੰ ਕਿਹਾ ‘ਲੋਕਾਂ ਦਾ ਦੁਸ਼ਮਣ’, TikTok ਨੂੰ ਲੈ ਕੇ ਕਹੀ ਇਹ ਗੱਲ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ TikTok ਦੀ ਮੂਲ ਕੰਪਨੀ ਨੂੰ ਐਪ ਵੇਚਣ ਜਾਂ ਇਸ ਨੂੰ ਅਮਰੀਕਾ ਵਿੱਚ ਪਾਬੰਦੀਸ਼ੁਦਾ ਦੇਖਣ ਲਈ, ਮਜ਼ਬੂਰ ਕਰਨ ਲਈ ਕਾਂਗਰਸ ਦੇ ਬਿੱਲ ਦੀ ਆਲੋਚਨਾ ਕੀਤੀ ਹੈ। ਮਿਸਟਰ ਟਰੰਪ, ਜਿਸ ਨੇ ਵ੍ਹਾਈਟ ਹਾਊਸ ਵਿਚ 2020 ਵਿਚ ਟਿੱਕਟੌਕ ‘ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕੀਤੀ ਸੀ, ਨੇ ਕਿਹਾ ਕਿ ਇਹ ਪ੍ਰਸਤਾਵ ਫੇਸਬੁੱਕ ਦੇ ਮਾਲਕ ਮੈਟਾ ਨੂੰ ਨਾਜਾਇਜ਼ ਫਾਇਦੇ ਦੇਵੇਗਾ। ਅਤੇ ਅਮਰੀਕਾ ਦੇ ਕਾਨੂੰਨਸਾਜ਼ ਇੱਕ ਅਜਿਹੇ ਉਪਾਅ ‘ਤੇ ਬਹਿਸ ਕਰ ਰਹੇ ਹਨ ਜੋ TikTok ਦੀ ਮੂਲ ਕੰਪਨੀ ਬਾਈਟਡਾਂਸ ਨੂੰ 30 ਸਤੰਬਰ ਤੱਕ ਇਸਨੂੰ ਵੇਚਣ ਲਈ ਮਜਬੂਰ ਕਰੇਗਾ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਹੈ ਕਿ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਉਹ ਇਸ ‘ਤੇ ਦਸਤਖਤ ਕਰਨਗੇ। ਪਰ ਸੋਮਵਾਰ ਨੂੰ ਜਾਰੀ ਆਪਣੇ ਬਿਆਨ ਚ ਟਰੰਪ ਦਾ ਕਹਿਣਾ ਹੈ ਕਿ ਟਿਕਟੌਕ ਤੋਂ ਬਿਨਾਂ, ਤੁਸੀਂ ਫੇਸਬੁੱਕ ਨੂੰ ਵੱਡਾ ਕਰ ਸਕਦੇ ਹੋ, ਅਤੇ ਮੈਂ ਫੇਸਬੁੱਕ ਨੂੰ ਲੋਕਾਂ ਦਾ ਦੁਸ਼ਮਣ ਮੰਨਦਾ ਹਾਂ।

ਇਸ ਦੌਰਾਨ ਐਪ ਦੀ ਸੁਰੱਖਿਆ ਬਾਰੇ ਪੁੱਛੇ ਜਾਣ ‘ਤੇ, ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਦੇ ਨਾਲ “ਇੱਥੇ ਬਹੁਤ ਸਾਰੀਆਂ ਚੰਗੀਆਂ ਅਤੇ ਬਹੁਤ ਸਾਰੀਆਂ ਬੁਰੀ ਚੀਜ਼ਾਂ ਮੌਜੂਦ ਹਨ”। ਟਰੰਪ ਨੇ ਅੱਗੇ ਕਿਹਾ ਕਿ “TikTok ‘ਤੇ ਬਹੁਤ ਸਾਰੇ ਲੋਕ ਹਨ ਜੋ ਇਸਨੂੰ ਪਸੰਦ ਕਰਦੇ ਹਨ ਅਤੇ ਬਹੁਤ ਸਾਰੇ ਅਜਿਹੇ ਨੌਜਵਾਨ ਬੱਚੇ ਹਨ ਜੋ ਇਸ ਤੋਂ ਬਿਨਾਂ ਪਾਗਲ ਹੋ ਜਾਣਗੇ। ਉਸਨੇ ਕਿਹਾ ਕਿ ਉਹ ਉਨ੍ਹਾਂ ਨਾਲ ਸਹਿਮਤ ਹਨ ਜੋ ਟਿੱਕਟੌਕ ਨੂੰ ਰਾਸ਼ਟਰੀ ਸੁਰੱਖਿਆ ਖਤਰੇ ਵਜੋਂ ਦੇਖਦੇ ਹਨ, ਪਰ ਦਲੀਲ ਦਿੱਤੀ ਕਿ ਫੇਸਬੁੱਕ ਅਮਰੀਕੀ ਸਰਕਾਰ ਲਈ ਵੀ ਖ਼ਤਰਾ ਹੈ। ਕਾਬਿਲੇਗੌਰ ਹੈ ਕਿ ਸਾਲਾਂ ਤੋਂ ਅਮਰੀਕੀ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਬਾਈਟਡਾਂਸ – ਇੱਕ ਚੀਨੀ ਤਕਨੀਕੀ ਕੰਪਨੀ – ਦਾ ਡੇਟਾ ਚੀਨੀ ਸਰਕਾਰ ਦੇ ਹੱਥਾਂ ਵਿੱਚ ਆ ਸਕਦਾ ਹੈ। ਪਰ TikTok ਕਾਰਜਕਾਰੀ ਬੀਜਿੰਗ ਨਾਲ ਕੋਈ ਵੀ ਡੇਟਾ ਸਾਂਝਾ ਕਰਨ ਤੋਂ ਇਨਕਾਰ ਕਰਦਾ ਹੈ ਅਤੇ ਇਸ ਗੱਲ ਤੇ ਹੀ ਕਾਇਮ ਹੈ ਕਿ ਜੇਕਰ ਪੁੱਛਿਆ ਗਿਆ ਤਾਂ ਉਹ ਅਜਿਹਾ ਕਰਨ ਤੋਂ ਇਨਕਾਰ ਕਰਨਗੇ। ਜ਼ਿਕਰਯੋਗ ਹੈ ਕਿ TikTok ਅਮਰੀਕਾ ਵਿੱਚ ਸਭ ਤੋਂ ਮਸ਼ਹੂਰ ਐਪਸ ਵਿੱਚੋਂ ਇੱਕ ਹੈ, ਖਾਸ ਕਰਕੇ ਨੌਜਵਾਨਾਂ ਵਿੱਚ। ਅਤੇ ਇਸ ਦੋ-ਪੱਖੀ ਬਿੱਲ ਨੂੰ ਪਿਛਲੇ ਹਫਤੇ ਇਕ ਕਾਂਗਰਸ ਕਮੇਟੀ ਨੇ 50-0 ਦੇ ਵੋਟ ਨਾਲ ਪਾਸ ਕੀਤਾ ਸੀ। ਜੋ ਕਿ ਇਸ ਹਫਤੇ ਸਦਨ ਵਿਚ ਵੋਟਿੰਗ ਦਾ ਸਾਹਮਣਾ ਕਰਨ ਦੀ ਉਮੀਦ ਹੈ।

Related Articles

Leave a Reply