ਅਮੈਰੀਕਾ ਦੀ ਸੁਪਰੀਮ ਕੋਰਟ ਹੁਣ ਇਹ ਫੈਸਲਾ ਕਰੇਗੀ ਕੇ, ਕੀ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ 2020 ਦੀਆਂ ਚੋਣਾਂ ਨੂੰ ਉਲਟਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਵਿੱਚ ਮੁਕੱਦਮਾ ਚਲਾਉਣ ਤੋਂ ਮੁਕਤ ਹੈ ਜਾਂ ਨਹੀਂ। 6-3 ਦੀ ਰੂੜੀਵਾਦੀ ਬਹੁਮਤ ਅਦਾਲਤ ਨੇ ਬੁੱਧਵਾਰ ਨੂੰ ਮਿਸਟਰ ਟਰੰਪ ਦੇ ਦਾਅਵਿਆਂ ਨੂੰ ਸੁਣਨ ਦਾ ਫੈਸਲਾ ਕੀਤਾ ਕਿ ਉਸਨੂੰ ਅਪਰਾਧਿਕ ਜ਼ਿੰਮੇਵਾਰੀ ਤੋਂ ਬਚਾਇਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਤੇ ਇਹ ਫੈਸਲਾ ਪਹਿਲੀ ਵਾਰ ਆਇਆ ਹੈ ਜਦੋਂ ਅਦਾਲਤ ਨੇ ਅਜਿਹੇ ਮਾਮਲੇ ‘ਤੇ ਸੁਣਵਾਈ ਕੀਤੀ ਹੈ। ਦੱਸਦਈਏ ਕਿ ਯੂਐਸ ਕੋਰਟ ਆਫ਼ ਅਪੀਲਜ਼ ਪੈਨਲ ਨੇ ਪਹਿਲਾਂ ਹੀ ਮਿਸਟਰ ਟਰੰਪ ਦੀ ਇਸ ਦਲੀਲ ਨੂੰ ਕਿ ਉਨ੍ਹਾਂ ਨੂੰ presidential immunity ਦੀ ਛੋਟ ਹੈ, ਨੂੰ ਖਾਰਜ ਕਰ ਦਿੱਤਾ ਸੀ।
ਮਿਸਟਰ ਟਰੰਪ ਨੇ ਇਤਿਹਾਸਕ ਕਾਨੂੰਨੀ ਕੇਸ ਵਿੱਚ ਦਾਅਵਾ ਕੀਤਾ ਸੀ ਕਿ ਉਹ ਉਨ੍ਹਾਂ ਕੰਮਾਂ ਲਈ ਸਾਰੇ ਅਪਰਾਧਿਕ ਦੋਸ਼ਾਂ ਤੋਂ ਮੁਕਤ ਹਨ ਜੋ ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਵਜੋਂ ਉਨ੍ਹਾਂ ਦੇ ਫਰਜ਼ਾਂ ਵਿੱਚ ਆਉਂਦੇ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਕੇਸ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕੀਤਾ ਅਤੇ ਉਸ ਫੈਸਲੇ ਤੇ ਰੋਕ ਲਾਉਣ ਲਈ ਕਿਹਾ। ਦੱਸਦਈਏ ਕਿ ਸੁਪਰੀਮ ਕੋਰਟ ਨੇ ਇਸ ਕੇਸ ਵਿੱਚ 22 ਅਪ੍ਰੈਲ ਦੇ ਹਫ਼ਤੇ ਲਈ ਬਹਿਸ ਨਿਰਧਾਰਤ ਕੀਤੀ ਹੈ, ਮਤਲਬ ਕਿ ਵਾਸ਼ਿੰਗਟਨ ਡੀਸੀ ਦੇ ਮੁਕੱਦਮੇ ਦੀ ਤਰੀਕ ਵਿੱਚ ਦੇਰੀ ਹੋਵੇਗੀ ਜਦੋਂ ਕਿ ਹਾਈ ਕੋਰਟ ਕੇਸ ਨੂੰ ਵਿਚਾਰੇਗੀ।