ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ‘ਤੇ circulate ਹੋ ਰਹੀ ਇੱਕ ਵੀਡੀਓ ਤੋਂ ਬਾਅਦ ਇੱਕ ਅੰਦਰੂਨੀ ਜਾਂਚ ਚੱਲ ਰਹੀ ਹੈ, ਜਿਸ ਵਿੱਚ ਇੱਕ ਮਹਿਲਾ ਅਧਿਕਾਰੀ ਪਿਛਲੇ ਹਫ਼ਤੇ ਕਥਿਤ ਗੈਰ-ਕਾਨੂੰਨੀ ਪਾਰਕਿੰਗ ਬਾਰੇ ਇੱਕ ਬਹਿਸ ਨੂੰ ਲੈ ਕੇ ਇੱਕ ਨਾਗਰਿਕ ਨੂੰ ਵਿਚਕਾਰਲੀ ਉਂਗਲ ਦਿਖਾਉਂਦੀ ਨਜ਼ਰ ਆਈ। ਵੀਡੀਓ ਵਿੱਚ, ਜਿਸ ਨੂੰ ਟਿੱਕਟੋਕ ‘ਤੇ 425,000 ਤੋਂ ਵੱਧ ਵਾਰ ਦੇਖਿਆ ਗਿਆ ਹੈ, ਟੋਰਾਂਟੋ ਦੇ ਦੋ ਪੁਲਿਸ ਅਧਿਕਾਰੀ ਸ਼ੁੱਕਰਵਾਰ ਦੁਪਹਿਰ ਨੂੰ ਸ਼ਹਿਰ ਦੇ ਡਿਸਟਿਲਰੀ ਡਿਸਟ੍ਰਿਕਟ ਦੇ ਨੇੜੇ ਫਰੰਟ ਅਤੇ ਬਰਕਲੇ ਸਟ੍ਰੀਟ ਦੇ ਖੇਤਰ ਵਿੱਚ ਸਟਾਰਬਕਸ ਤੋਂ ਆਰਡਰ ਕਰਦੇ ਦਿਖਾਈ ਦੇ ਰਹੇ ਹਨ। ਜਿਵੇਂ ਹੀ ਉਨ੍ਹਾਂ ਨੇ ਆਰਡਰ ਦਿੱਤਾ, ਉਨ੍ਹਾਂ ਦਾ ਵਾਹਨ ਬਰਕਲੇ ਸਟਰੀਟ ‘ਤੇ ਨੋ-ਪਾਰਕਿੰਗ ਜ਼ੋਨ ਵਿੱਚ ਪਾਰਕ ਕੀਤਾ ਹੋਇਆ ਜਾਪਿਆ। ਅਤੇ ਜਦੋਂ ਅਧਿਕਾਰੀ ਹੱਥਾਂ ਵਿੱਚ ਡਰਿੰਕ ਲੈ ਕੇ ਆਪਣੇ ਵਾਹਨ ਵੱਲ ਵਾਪਸ ਆਉਂਦੇ ਦਿਖੇ, ਤਾਂ ਨਾਗਰਿਕ, ਜਿਸ ਨੇ ਇਸ ਪੂਰੀ ਗੱਲਬਾਤ ਦੀ ਵੀਡਿਓ ਬਣਾਈ ਸੀ, ਅਧਿਕਾਰੀਆਂ ਨੂੰ ਪੁੱਛਦਾ ਸੁਣਾਈ ਦਿੰਦਾ ਹੈ ਕਿ, ਕੀ ਉਨ੍ਹਾਂ ਨੂੰ ਇਸ ਖੇਤਰ ਵਿੱਚ ਪਾਰਕ ਕਰਨ ਦੀ ਕਾਨੂੰਨੀ ਤੌਰ ‘ਤੇ ਇਜਾਜ਼ਤ ਹੈ। ਜਿਸ ਤੇ ਇੱਕ ਅਧਿਕਾਰੀ ਨੇ ਕਿਹਾ ਕਿ ਉਸ ਨੂੰ “ਪਤਾ ਨਹੀਂ,” ਦੂਜੀ ਅਧਿਕਾਰੀ ਇਹ ਮੰਨਦੀ ਪ੍ਰਤੀਤ ਹੋਈ ਕਿ ਉਨ੍ਹਾਂ ਨੇ ਨੋ-ਪਾਰਕਿੰਗ ਜ਼ੋਨ ਵਿੱਚ ਗੱਡੀ ਪਾਰਕ ਕੀਤੀ ਸੀ। ਇਸ ਤੋਂ ਬਾਅਦ ਮਹਿਲਾ ਅਧਿਕਾਰੀ ਨੇ ਕਿਹਾ ਕਿ ਮੈਂ ਸਮਝ ਰਹੀ ਹਾਂ ਕਿ ਤੁਸੀਂ ਕਿੱਥੋਂ ਬੋਲ ਰਹੇ ਹੋ, ਪਰ ਦਿਨ ਦੇ ਅੰਤ ਵਿੱਚ, ਜਿਵੇਂ ਕਿ, ਸਾਨੂੰ 11 ਘੰਟੇ ਕੰਮ ਕਰਨਾ ਪੈਂਦਾ ਹੈ, ਸਾਨੂੰ ਕੈਫੀਨ ਦੀ ਲੋੜ ਹੁੰਦੀ ਹੈ। ਇਹ ਗੱਲਬਾਤ ਕਈ ਮਿੰਟਾਂ ਤੱਕ ਜਾਰੀ ਰਹੀ ਅਤੇ ਦੋਵੇਂ ਅਧਿਕਾਰੀ ਆਪਣੇ ਵਾਹਨ ਵਲ ਵਾਪਿਸ ਚੱਲੇ ਜਾਂਦੇ ਹਨ। ਜਿਥੇ ਵੀਡਿਓ ਵਿੱਚ ਇੱਕ ਅਧਿਕਾਰੀ ਨੂੰ ਸਵਾਲ ਕਰਨ ਵਾਲੇ ਨਾਗਰਿਕ ਨੂੰ ਪੈਸੇਂਜਰ ਸੀਟ ਤੋਂ ਵਿਚਕਾਰਲੀ ਉੰਗਲੀ ਸ਼ੋਅ ਕਰਦੇ ਹੋਏ ਦੇਖਿਆ ਗਿਆ। ਵੀਡੀਓ ਲੈਣ ਵਾਲੇ ਵਿਅਕਤੀ ਨੇ ਬਾਅਦ ਵਿੱਚ ਦੱਸਿਆ ਕਿ ਉਹ ਇਸ ਗੱਲ ਤੇ ਵਿਸ਼ਵਾਸ ਨਹੀਂ ਕਰ ਪਾ ਰਿਹਾ ਕਿ ਅਧਿਕਾਰੀ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਫਿਲਮਾਇਆ ਜਾ ਰਿਹਾ ਸੀ ਕਿਉਂਕਿ ਉਸ ਸਮੇਂ ਤੱਕ ਉਸਨੇ ਬਾਡੀ ਕੈਮਰਾ ਹਟਾ ਦਿੱਤਾ ਸੀ ਜੋ ਉਹ ਪਹਿਲਾਂ ਵਰਤ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਇੱਕ ਈਮੇਲ ਵਿੱਚ, ਟੋਰਾਂਟੋ ਪੁਲਿਸ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਪ੍ਰੋਫੈਸ਼ਨਲ ਸਟੈਂਡਰਡ ਯੂਨਿਟ ਘਟਨਾ ਦੀ ਜਾਂਚ ਕਰ ਰਹੀ ਹੈ।