BTV BROADCASTING

Watch Live

Toronto Plaza ਦੇ ਬਾਹਰ ਹੋਈ ‘gun battle’, 2 ਦੀ ਮੌਤ, 2 ਜ਼ਖਮੀ!

Toronto Plaza ਦੇ ਬਾਹਰ ਹੋਈ ‘gun battle’, 2 ਦੀ ਮੌਤ, 2 ਜ਼ਖਮੀ!

ਸਕਾਰਬਰੋ ਵਿੱਚ ਬੁੱਧਵਾਰ ਸਵੇਰੇ, ਇੱਕ ਪਲਾਜ਼ਾ ਦੇ ਬਾਹਰ ਇੱਕ “ਬੰਦੂਕ ਦੀ ਲੜਾਈ” ਹੋਈ ਜਿਸ ਵਿੱਚ ਪੁਲਿਸ ਨੇ ਦੱਸਿਆ ਹੈ ਕਿ ਗੋਲੀਬਾਰੀ ਦੇ ਬਾਅਦ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖਮੀ ਹੋਏ। ਜਾਣਕਾਰੀ ਮੁਤਾਬਕ ਦੁਪਹਿਰ 2:30 ਵਜੇ ਤੋਂ ਥੋੜ੍ਹੀ ਦੇਰ ਬਾਅਦ, ਮਿਡਲੈਂਡ ਐਵੇਨਿਊ ਦੇ ਨੇੜੇ, ਐਲਸਮੀਅਰ ਰੋਡ ਅਤੇ ਓਕਲੀ ਬੁਲੇਵਾਰਡ ਦੇ ਖੇਤਰ ਵਿੱਚ ਇੱਕ ਪਲਾਜ਼ਾ ਦੀ ਪਾਰਕਿੰਗ ਵਿੱਚ ਗੋਲੀਬਾਰੀ ਹੋਈ। ਘਟਨਾ ਸਥਾਨ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਰੌਡ ਬੈਨਸਨ ਨੇ ਕਿਹਾ ਕਿ ਗੋਲੀਬਾਰੀ ਦੋਵੇਂ ਪਾਸਿਓ ਹੋ ਰਹੀ ਸੀ ਅਤੇ ਇਸ ਦੌਰਾਨ ਕਾਫੀ ਜ਼ਿਆਦਾ ਗੋਲੀਆਂ ਚੱਲੀਆਂ। ਅਧਿਕਾਰੀ ਮੁਤਾਬਕ ਇਕ ਆਦਮੀ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਇਕ ਔਰਤ ਨੇ ਬਾਅਦ ਵਿਚ ਹਸਪਤਾਲ ਵਿਚ ਦਮ ਤੋੜ ਦਿੱਤਾ। ਅਤੇ ਦੋ ਹੋਰ ਆਦਮੀਆਂ ਨੂੰ ਗੰਭੀਰ ਸੱਟਾਂ ਦੇ ਚਲਦੇ ਇਲਾਜ ਲਈ ਟਰਾਮਾ ਸੈਂਟਰ ਲਿਜਾਇਆ ਗਿਆ। ਪੁਲਿਸ ਨੇ ਪੀੜਤਾਂ ਦੀ ਉਮਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਮਾਮਲੇ ਚ ਜਾਂਚ ਕਰ ਰਹੇ ਅਧਿਕਾਰੀ ਇਹ ਨਹੀਂ ਦੱਸ ਸਕੇ ਕਿ ਟੋਟਲ ਕਿੰਨੇ ਫਾਇਰ ਕੀਤੇ ਗਏ। ਅਤੇ ਫਰੌਂਸਿਕ ਅਫਸਰ ਘਟਨਾ ਸਥਾਨ ਅਜੇ ਹੋਰ ਵੀ ਨਵੇਂ ਕੇਸਿੰਗ ਸ਼ੈਲ ਲੱਭ ਰਹੇ ਸੀ। ਅਧਿਕਾਰੀ ਨੇ ਅਪੀਲ ਕੀਤੀ ਹੈ ਕਿ ਜਿਸ ਕਿਸੇ ਵੀ ਵਿਅਕਤੀ ਨੇ ਘਟਨਾ ਨੂੰ ਦੇਖਿਆ ਹੈ ਜਾਂ ਜਿਸ ਕੋਲ ਡੈਸ਼ ਕੈਮਰੇ ਦੀ ਫੁਟੇਜ ਹੈ, ਉਹ ਜਾਂਚਕਰਤਾਵਾਂ ਨਾਲ ਸੰਪਰਕ ਕਰਨ।

Related Articles

Leave a Reply