ਟੋਰਾਂਟੋ ਦੇ ਡਾਊਨਟਾਊਨ ਵਿੱਚ ਅੱਠਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਹੇਠਾਂ ਡਿੱਗਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਦਾ ਇਸ ਮਾਮਲੇ ਵਿੱਚ ਮੰਨਣਾ ਹੈ ਕਿ ਮ੍ਰਿਤਕ ਵਿਅਕਤੀ ਨੂੰ ਬਾਲਕੋਨੀ ਚ ਕਿਸੇ ਨੇ ਧੱਕਾ ਦਿੱਤਾ ਸੀ। ਟੋਰਾਂਟੋ ਪੁਲਿਸ ਅਫਸਰਾਂ ਨੇ ਡਲਹੌਜ਼ੀ ਸਟ੍ਰੀਟ ‘ਤੇ, ਚਰਚ ਅਤੇ ਸ਼ੂਟਰ ਸਟਰੀਟ ਦੇ ਨੇੜੇ, ਬੁੱਧਵਾਰ ਨੂੰ ਅੱਧੀ ਰਾਤ ਤੋਂ ਪਹਿਲਾਂ ਇੱਕ ਅਣਜਾਣ ਸਮੱਸਿਆ ਕਾਲ ਲਈ ਜਵਾਬ ਦਿੱਤਾ। ਜਿਥੇ ਵਿਅਕਤੀ ਨੂੰ ਕੰਨਸਟਰਕਸ਼ਨ ਸਕੈਫਫੋਲਡਿੰਗ ਤੇ ਡਿੱਗਿਆ ਪਾਇਆ। ਪੈਰਾਮੈਡਿਕਸ ਨੇ ਉਸ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਪਹੁੰਚਾਇਆ ਪਰ ਬਾਅਦ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਦੇ ਸਬੰਧ ਵਿੱਚ ਚਾਰ ਸ਼ੱਕੀਆਂ – ਦੋ ਆਦਮੀ ਅਤੇ ਦੋ ਔਰਤਾਂ – ਦੀ ਤਲਾਸ਼ ਕਰ ਰਹੇ ਹਨ। ਇਸ ਮਾਮਲੇ ਵਿੱਚ ਹੁਣ ਹੋਮੀਸਾਈਡ ਯੂਨਿਟ ਜਾਂਚ ਕਰ ਰਹੀ ਹੈ।