ਟੋਰਾਂਟੋ ਪੁਲਿਸ ਨੇ ਦੱਸਿਆ ਕਿ ਵੁੱਡਸਟੌਕ, ਓਨਟਾਰੀਓ ਦਾ ਇੱਕ 61 ਸਾਲਾ ਵਿਅਕਤੀ ਇੱਕ ਗੋਲੀਬਾਰੀ ਵਿੱਚ ਮਾਰਿਆ ਗਿਆ ਜਿਸ ਵਿੱਚ ਚਾਰ ਹੋਰ ਜ਼ਖਮੀ ਹੋਏ ਹਨ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਉਦੋਂ ਹੋਈ ਜਦੋਂ ਅਟੋਬਕੋ ਹਾਈ ਸਕੂਲ ਦੇ ਬਾਹਰ ਇੱਕ ਫੁੱਟਬਾਲ ਖੇਡ ਤੋਂ ਬਾਅਦ ਇੱਕ ਗਰੁੱਪ ਇਕੱਠਾ ਹੋਇਆ ਸੀ। ਅਧਿਕਾਰੀਆਂ ਨੇ ਕਿਹਾ ਕਿ ਡੇਲਰੋਏ “ਜਾਰਜ” ਪਾਰਕਸ ਉਨ੍ਹਾਂ ਲੋਕਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਮਾਊਂਟ ਓਲੀਵ ਡ੍ਰਾਈਵ ਅਤੇ ਕਿਪਲਿੰਗ ਐਵਨਿਊ ਦੇ ਖੇਤਰ ਵਿੱਚ ਨੌਰਥ ਐਲਬੀਅਨ ਕਲੀਜੇਟ ਇੰਸਟੀਟਿਊਟ ਨੇੜੇ ਰਾਤ 11 ਵਜੇ ਦੇ ਕਰੀਬ ਗੋਲੀ ਮਾਰੀ ਗਈ ਸੀ। ਇਸ ਘਟਨਾ ਨੂੰ ਲੈ ਕੇ ਅਧਿਕਾਰੀਆਂ ਵਲੋਂ ਇਹ ਦੋਸ਼ ਲਗਾਇਆ ਗਿਆ ਹੈ ਕਿ ਇੱਕ ਡਾਰਕ ਪਿਕਅੱਪ ਟਰੱਕ ਹਾਈ ਸਕੂਲ ਦੀ ਪਾਰਕਿੰਗ ਵਾਲੀ ਥਾਂ ਵੱਲ ਪੁੱਲ ਅਪ ਕੀਤਾ ਗਿਆ ਜਿਸ ਵਿਚੋਂ ਦੋ ਸ਼ੱਕੀ ਵਿਅਕਤੀ ਬਾਹਰ ਨਿਕਲੇ ਅਤੇ ਗੱਡੀ ਵਿੱਚ ਭੱਜਣ ਤੋਂ ਪਹਿਲਾਂ ਕਥਿਤ ਤੌਰ ‘ਤੇ ਗੋਲੀਬਾਰੀ ਕੀਤੀ। ਪੁਲਿਸ ਅਤੇ ਡਾਕਟਰਾਂ ਨੇ ਮੌਕੇ ‘ਤੇ ਪਹੁੰਚ ਕੇ ਪੰਜ ਜ਼ਖਮੀ ਲੋਕਾਂ ਨੂੰ ਲੱਭਿਆ ਜਿਨ੍ਹਾਂ ਦੀ ਉਮਰ 40 ਤੋਂ 60 ਸਾਲ ਦੀ ਉਮਰ ਦੇ ਵਿਚ ਸੀ। ਜਿਸ ਤੋਂ ਬਾਅਦ ਪੀੜਤਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਮੰਗਲਵਾਰ ਨੂੰ ਪਾਰਕਸ ਵਜੋਂ ਪਛਾਣੇ ਗਏ ਇੱਕ ਆਦਮੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਚਾਰ ਪੀੜਤਾਂ ਦੀਆਂ ਸੱਟਾਂ ਜ਼ਿੰਦਗੀ ਨੂੰ ਬਦਲਣ ਤੋਂ ਲੈ ਕੇ ਗੈਰ-ਜਾਨ ਖ਼ਤਰੇ ਵਾਲੀਆਂ ਤਕ ਦੀਆਂ ਸੱਟਾਂ ਹਨ। ਹਾਲਾਂਕਿ ਇਸ ਘਟਨਾ ਦੇ ਪਿੱਛੇ ਗੋਲੀਬਾਰੀ ਕਰਨ ਵਾਲੇ ਵਿਅਕਤੀਆਂ ਦਾ ਕੀ ਇਰਾਦਾ ਸੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਦੇ ਵਿੱਚ ਤੇਜ਼ੀ ਨਾਲ ਜਾਂਚ ਕਰ ਰਹੀ ਹੈ ਅਤੇ ਇਸ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ।