ਬੀਬੀਸੀ ਦੀ ਇੱਕ ਜਾਂਚ ਵਿੱਚ ਪਾਇਆ ਗਿਆ ਹੈ ਕਿ ਯੂਕੇ ਵਿੱਚ ਬੰਗਲਾਦੇਸ਼ੀ ਭਾਈਚਾਰੇ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਟਿਕਟੋਕ ਟ੍ਰੋਲ ਦੁਆਰਾ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ। ਯੂਕੇ ਅਤੇ ਫਰਾਂਸ ਵਿੱਚ ਪੁਲਿਸ ਬਲਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਕੰਪਨੀਆਂ ਨੂੰ ਧਮਕੀਆਂ ਅਤੇ ਦੁਰਵਿਵਹਾਰ ਦੀ ਰਿਪੋਰਟ ਕਰਨ ਦੇ ਬਾਵਜੂਦ, ਕਈਆਂ ਨੇ ਕਿਹਾ ਕਿ ਉਹ ਆਤਮ ਹੱਤਿਆ ਕਰਨ ਬਾਰੇ ਸੋਚ ਰਹੀਆਂ ਹਨ ਅਤੇ ਨਿਰਾਸ਼ ਮਹਿਸੂਸ ਕਰ ਰਹੀਆਂ ਹਨ ਕਿਉਂਕਿ ਕੋਈ ਵੀ ਇਸ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕਰ ਰਿਹਾ।
ਸੁਲਤਾਨਾ ਜੋ ਕੀ ਔਰਤ ਦਾ ਅਸਲੀ ਨਾਮ ਨਹੀਂ ਹੈ, ਯੌਰਕਸ਼ਾਇਰ ਵਿੱਚ ਰਹਿੰਦੀ ਹੈ, ਨੇ ਦੱਸਿਆ ਕਿ ਉਸਨੇ ਆਪਣੇ ਲਈ ਮਹੱਤਵਪੂਰਨ ਮੁੱਦਿਆਂ ਜਿਵੇਂ ਕਿ ਦੁਰਵਿਹਾਰ ਅਤੇ ਜ਼ਹਿਰੀਲੇ ਸਬੰਧਾਂ ਬਾਰੇ ਬੋਲਣ ਲਈ TikTok ਦੀ ਵਰਤੋਂ ਕੀਤੀ ਸੀ। ਅਤੇ 2021 ਵਿੱਚ ਉਹ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਸ ਟ੍ਰੋਲ ਦਾ ਸ਼ਿਕਾਰ ਹੋਈ ਜਦੋਂ ਉਸਨੇ TikTok ‘ਤੇ ਇੱਕ ਦੋਸਤ ਦਾ ਬਚਾਅ ਕੀਤਾ ਜਿਸ ਨੂੰ ਉਸ ਦੁਆਰਾ ਟਾਰਗੇਟ ਕੀਤਾ ਗਿਆ ਸੀ। ਰਿਪੋਰਟ ਮੁਤਾਬਕ TikTok ਯੂਕੇ ਵਿੱਚ ਬੰਗਲਾਦੇਸ਼ੀ ਭਾਈਚਾਰੇ, ਖਾਸ ਕਰਕੇ ਔਰਤਾਂ ਵਿੱਚ ਕਾਫੀ ਵੱਡਾ ਪਲੈਟਫੋਰਮ ਹੈ।
ਜੋ ਆਮ ਤੌਰ ‘ਤੇ ਇੱਕ ਰੂੜੀਵਾਦੀ ਭਾਈਚਾਰੇ ਨੂੰ, ਸੋਸ਼ਲ ਮੀਡੀਆ ਪਲੇਟਫਾਰਮ ਤੇ ਉਹਨਾਂ ਨੂੰ ਬੋਲਣ ਲਈ ਇੱਕ ਆਵਾਜ਼ ਦਿੰਦਾ ਹੈ। ਪਰ ਇਹ ਉਨ੍ਹਾਂ ਨੂੰ ਵੀ ਟਾਰਗੇਟ ਕਰਦਾ ਹੈ ਜਿਨ੍ਹਾਂ ਲੋਕਾਂ ਨਾਲ ਦੁਰਵਿਵਹਾਰ ਕੀਤਾ ਗਿਆ ਹੈ, ਉਨ੍ਹਾਂ ਨੇ ਕਿਹਾ ਕਿ ਕਮਿਊਨਿਟੀ ਦੇ ਹੀ ਕੁਝ ਮਰਦ, ਔਰਤਾਂ ਨੂੰ ਆਨਲਾਈਨ ਆਪਣੇ ਵਿਚਾਰ ਪ੍ਰਗਟ ਕਰਨ ਨਾਲ ਸਹਿਮਤ ਨਹੀਂ ਹਨ ਅਤੇ ਉਨ੍ਹਾਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ। ਸੁਲਤਾਨਾ ਅਤੇ ਹੋਰਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਟ੍ਰੋਲ – ਜਿਨ੍ਹਾਂ ਵਿੱਚੋਂ ਕਈਆਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਬੋਲਣ ਤੋਂ ਡਰਦੇ ਸਨ
ਇੱਕ ਵਿਅਕਤੀ ਹਸਨ ਸਈਦ ਹੈ, ਇੱਕ ਬੰਗਲਾਦੇਸ਼ੀ ਨਾਗਰਿਕ ਜੋ ਪੈਰਿਸ ਦੇ ਉਪਨਗਰਾਂ ਵਿੱਚ ਰਹਿੰਦਾ ਹੈ ਅਤੇ TikTok ‘ਤੇ ਹਜ਼ਾਰਾਂ ਫਾਲੋਅਰਜ਼ ਹਨ। ਉਹ ਲੋਕਾਂ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਫੀਡ ਤੋਂ ਨਿੱਜੀ ਫੋਟੋਆਂ ਅਤੇ ਜਾਣਕਾਰੀ ਚੋਰੀ ਕਰਕੇ ਤਸੀਹੇ ਦਿੰਦਾ ਹੈ ਅਤੇ ਡਰਾਉਂਦਾ ਹੈ ਅਤੇ ਉਹਨਾਂ ਨੂੰ ਵੀਡੀਓਜ਼ ਵਿੱਚ “ਹਰੇ ਸਕਰੀਨ” ‘ਤੇ ਰੱਖਦਾ ਹੈ। ਸਈਦ ਫਿਰ TikTok ‘ਤੇ ਲਾਈਵ ਹੋ ਕੇ ਕਈ ਵਾਰ ਉਨ੍ਹਾਂ ਦੀ ਦਿੱਖ ਦਾ ਮਜ਼ਾਕ ਉਡਾਉਂਦਾ ਹੈ ਅਤੇ ਬਲਾਤਕਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈ। ਪਰ ਇਹਨਾਂ ਸਾਰੀਆਂ ਸ਼ਿਕਾਇਤਾਂ ਦੇ ਬਾਵਜੂਦ ਵੀ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।