ਸਸਕੈਚਵਨ ਸਰਕਾਰ ਫੂਡ ਬੈਂਕਾਂ ਨੂੰ ਦੋ ਸਾਲਾਂ ਵਿੱਚ ਦੋ ਮਿਲੀਅਨ ਡਾਲਰ ਪ੍ਰਦਾਨ ਕਰ ਰਹੀ ਹੈ। ਸੋਸ਼ਲ ਸਰਵਿਸਿਜ਼ ਮੰਤਰੀ ਜੀਨ ਮਾਕਾਉਸਕੀ ਦਾ ਕਹਿਣਾ ਹੈ ਕਿ ਭੋਜਨ ਦੀ ਲਾਗਤ ਲਗਾਤਾਰ ਵਧ ਰਹੀ ਹੈ ਅਤੇ ਸਸਕੈਚਵਾਨ ਦੇ ਫੂਡ ਬੈਂਕਾਂ ਨੂੰ ਫੰਡਿੰਗ, ਇੱਕ ਹੋਰ ਕਿਫਾਇਤੀ ਉਪਾਅ ਹੈ। ਦੱਸਦਈਏ ਕਿ ਸੰਸਥਾ ਨੂੰ ਅਗਲੇ ਮਹੀਨੇ ਇੱਕ ਮਿਲੀਅਨ ਡਾਲਰ ਦੀ ਗ੍ਰਾਂਟ ਅਤੇ ਅਗਲੇ ਸਾਲ ਇੱਕ ਹੋਰ ਗ੍ਰਾਂਟ ਮਿਲਣ ਵਾਲੀ ਹੈ। ਸਸਕੈਚਵਨ ਦੇ ਫੂਡ ਬੈਂਕਸ ਦੇ ਕਾਰਜਕਾਰੀ ਨਿਰਦੇਸ਼ਕ Michael Kincade ਦਾ ਕਹਿਣਾ ਹੈ ਕਿ ਇਹ ਅਜੇ ਤੱਕ ਦਾ ਸਭ ਤੋਂ ਵਿਅਸਤ ਸਾਲ ਰਿਹਾ ਹੈ ਅਤੇ ਲੋੜੀਂਦੇ ਭੋਜਨ ਭੰਡਾਰ ਨੂੰ ਬਣਾਉਣਾ ਮੁਸ਼ਕਲ ਸਾਬਿਤ ਹੋਇਆ ਹੈ।