ਰੂਸ ਵਿੱਚ ਇੱਕ ਹੈਲੀਕਾਪਟਰ ਉਡਾਣ ਭਰਨ ਤੋਂ ਬਾਅਦ ਲਾਪਤਾ ਹੋ ਗਿਆ। ਹੈਲੀਕਾਪਟਰ ਵਿੱਚ ਚਾਲਕ ਦਲ ਦੇ ਤਿੰਨ ਮੈਂਬਰਾਂ ਸਮੇਤ ਕੁੱਲ 22 ਲੋਕ ਸਵਾਰ ਸਨ। ਹੈਲੀਕਾਪਟਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਮੁਤਾਬਕ, ਇਹ ਹੈਲੀਕਾਪਟਰ ਰੂਸ ਦੇ ਦੂਰ ਪੂਰਬੀ ਪ੍ਰਾਇਦੀਪ ਕਾਮਚਟਕਾ ‘ਚ Vachkazhets ਜਵਾਲਾਮੁਖੀ ਦੇ ਕੋਲ ਲਾਪਤਾ ਹੋ ਗਿਆ। ਤਲਾਸ਼ੀ ਮੁਹਿੰਮ ‘ਚ ਇਕ ਹੋਰ ਜਹਾਜ਼ ਤਾਇਨਾਤ ਕੀਤਾ ਗਿਆ ਹੈ। ਰੂਸ ਦੇ ਐਮਰਜੈਂਸੀ ਮੰਤਰਾਲੇ ਦਾ ਐਮਆਈ-8 ਹੈਲੀਕਾਪਟਰ ਵੀ ਤਲਾਸ਼ੀ ਮੁਹਿੰਮ ਵਿਚ ਹਿੱਸਾ ਲੈਣ ਲਈ ਤਿਆਰ ਹੈ।ਘਟਨਾ ਸਥਾਨ ‘ਤੇ ਦਿਖਾਈ ਦੇ ਰਹੀ ਹੈ ਧੁੰਦਰੂਸੀ ਮੀਡੀਆ ਦੇ ਅਨੁਸਾਰ, ਵਿਤਿਆਜ਼-ਏਰੋ ਏਅਰਲਾਈਨ ਦੇ Mi-8T ਹੈਲੀਕਾਪਟਰ ਨੇ Vachkajets ਜਵਾਲਾਮੁਖੀ ਖੇਤਰ ਵਿੱਚ ਇੱਕ ਸਾਈਟ ਤੋਂ 25 ਕਿਲੋਮੀਟਰ ਦੂਰ ਨਿਕੋਲੇਵਕਾ ਪਿੰਡ ਲਈ ਉਡਾਣ ਭਰੀ ਸੀ। ਪਰ ਨਿਰਧਾਰਿਤ ਸਮੇਂ 07:15 (ਮਾਸਕੋ ਦੇ ਸਮੇਂ) ਦੇ ਆਸਪਾਸ ਉਸ ਦਾ ਸੰਪਰਕ ਟੁੱਟ ਗਿਆ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਧੁੰਦ ਅਤੇ ਬਾਰਿਸ਼ ਪੈ ਰਹੀ ਸੀ।