ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਬਾਰੇ ਆਪਣੇ ਬਿਆਨ ‘ਤੇ ਕਾਇਮ ਹਨ। ਕਾਂਗਰਸ ਬਿੱਟੂ ਦੀ ਆਲੋਚਨਾ ਕਰ ਰਹੀ ਹੈ। ਬਿੱਟੂ ਵੱਲੋਂ ਰਾਹੁਲ ਗਾਂਧੀ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਜਾ ਰਹੀ ਹੈ।
ਬਿੱਟੂ ਨੂੰ ਰਾਹੁਲ ਗਾਂਧੀ ਖਿਲਾਫ ਦਿੱਤੇ ਬਿਆਨ ‘ਤੇ ਕੋਈ ਪਛਤਾਵਾ ਨਹੀਂ ਹੈ। ਬਿੱਟੂ ਨੇ ਕਿਹਾ ਮੈਂ ਕਿਉਂ ਪਛਤਾਵਾਂ? ਅਸੀਂ ਪੰਜਾਬ ਵਿੱਚ ਆਪਣੀਆਂ ਕਈ ਪੀੜ੍ਹੀਆਂ ਗੁਆ ਚੁੱਕੇ ਹਾਂ। ਗਾਂਧੀ ਪਰਿਵਾਰ ਨੇ ਪੰਜਾਬ ਨੂੰ ਸਾੜਿਆ… ਸਿੱਖ ਹੋਣ ਦੇ ਨਾਤੇ ਮੇਰਾ ਦਰਦ ਹੈ। ਮੈਂ ਮੰਤਰੀ ਦੂਸਰਾ, ਸਿੱਖ ਪਹਿਲਾ।