BTV BROADCASTING

Watch Live

PM ਮੋਦੀ ਨਾਲ ਵਿਸ਼ਵ ਜੇਤੂ ਭਾਰਤੀ ਟੀਮ ਨੇ ਟਰਾਫੀ ਨਾਲ ਖਿਚਵਾਈ ਤਸਵੀਰ

PM ਮੋਦੀ ਨਾਲ ਵਿਸ਼ਵ ਜੇਤੂ ਭਾਰਤੀ ਟੀਮ ਨੇ ਟਰਾਫੀ ਨਾਲ ਖਿਚਵਾਈ ਤਸਵੀਰ

ਭਾਰਤੀ ਟੀਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਟੀਮ ਇੰਡੀਆ ਨੇ ਪ੍ਰਧਾਨ ਮੰਤਰੀ ਨਿਵਾਸ ‘ਤੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਭਾਰਤੀ ਖਿਡਾਰੀਆਂ ਨੇ ਨਾਸ਼ਤਾ ਕੀਤਾ ਅਤੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਵੀ ਕੀਤੀ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਭਾਰਤੀ ਖਿਡਾਰੀਆਂ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਗੱਲਬਾਤ ਦੌਰਾਨ ਖੂਬ ਹਾਸਾ-ਠੱਠਾ ਹੋਇਆ।

ਪ੍ਰਧਾਨ ਮੰਤਰੀ ਨੇ ਚੈਂਪੀਅਨ ਖਿਡਾਰੀਆਂ ਅਤੇ ਟਰਾਫੀ ਨਾਲ ਤਸਵੀਰਾਂ ਖਿਚਵਾਈਆਂ। ਇਸ ਤੋਂ ਬਾਅਦ ਭਾਰਤੀ ਖਿਡਾਰੀ ਬੱਸ ਵਿੱਚ ਸਵਾਰ ਹੋ ਕੇ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋ ਗਏ। ਇੱਥੋਂ ਭਾਰਤੀ ਖਿਡਾਰੀ ਮੁੰਬਈ ਜਾਣਗੇ। ਭਾਰਤੀ ਖਿਡਾਰੀ ਅੱਜ ਮੁੰਬਈ ਦੇ ਮਰੀਨ ਡਰਾਈਵ ਅਤੇ ਵਾਨਖੇੜੇ ਸਟੇਡੀਅਮ ਵਿਚਾਲੇ ਹੋਣ ਵਾਲੀ ਜਿੱਤ ਪਰੇਡ ਵਿੱਚ ਵੀ ਹਿੱਸਾ ਲੈਣਗੇ।

ਵੀਡੀਓ ਦੀ ਸ਼ੁਰੂਆਤ ਰੋਹਿਤ ਸ਼ਰਮਾ ਦੀ ਟਰਾਫੀ ਨਾਲ ਐਂਟਰੀ ਨਾਲ ਹੁੰਦੀ ਹੈ। ਇਸ ਤੋਂ ਬਾਅਦ ਬਾਕੀ ਖਿਡਾਰੀ ਅਤੇ ਸਪੋਰਟ ਸਟਾਫ ਵੀ ਅੰਦਰ ਪਹੁੰਚ ਗਏ। ਇਨ੍ਹਾਂ ‘ਚ ਰਾਹੁਲ ਦ੍ਰਾਵਿੜ, ਵਿਰਾਟ ਕੋਹਲੀ, ਰਿਸ਼ਭ ਪੰਤ ਵਰਗੇ ਖਿਡਾਰੀ ਸ਼ਾਮਲ ਹਨ।

Related Articles

Leave a Reply