ਪੀਅਰਸਨ ਨੇ ਉੱਤਰ-ਪੂਰਬੀ ਅਮਰੀਕਾ, ਮੈਰੀਟਾਈਮਜ਼ ਨਾਲ ਟਕਰਾਉਣ ਵਾਲੇ ਸ਼ਕਤੀਸ਼ਾਲੀ ਸਰਦੀਆਂ ਦੇ ਤੂਫਾਨ ਕਾਰਨ ਉਡਾਣ ਰੱਦ ਕਰਨ ਦੀ ਚੇਤਾਵਨੀ ਦਿੱਤੀ ਹੈ ਅਮਰੀਕਾ ਜਾਂ ਪੂਰਬੀ ਕੈਨੇਡਾ ਦੇ ਕੁਝ ਹਿੱਸਿਆਂ ਨੂੰ ਜਾਣ ਵਾਲੇ GTA ਯਾਤਰੀ ਮੰਗਲਵਾਰ ਨੂੰ ਹਵਾਈ ਅੱਡੇ ‘ਤੇ ਜਾਣ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਉਹ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰ ਲੈਣ। ਕਿਉਂਕਿ ਪੀਅਰਸਨ ਏਅਰਪੋਰਟ ਚੇਤਾਵਨੀ ਦੇ ਰਿਹਾ ਹੈ ਕਿ ਉੱਤਰ-ਪੂਰਬ ਵਿੱਚ ਫੈਲ ਰਹੇ ਇੱਕ ਸ਼ਕਤੀਸ਼ਾਲੀ ਸਰਦੀਆਂ ਦੇ ਤੂਫਾਨ ਕਾਰਨ ਨਿਊਯਾਰਕ, ਨਿਊ ਜਰਸੀ, ਬੋਸਟਨ ਅਤੇ ਫਿਲਾਡੇਲਫੀਆ ਜਾਣ ਵਾਲੀਆਂ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ-ਨਾਲ ਹਵਾਈ ਅੱਡੇ ਨੇ ਹੈਲੀਫੈਕਸ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਰੱਦ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ। ਐਕਸ ‘ਤੇ ਏਅਰਪੋਰਟ ਅਧਿਕਾਰੀਆਂ ਦੀ ਇੱਕ ਪੋਸਟ ਵਿੱਚ ਲਿੱਖਿਆ ਗਿਆ ਹੈ ਕਿ ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਸਰਦੀਆਂ ਦੇ ਤੂਫਾਨ ਦੇ ਕਾਰਨ ਅੱਜ ਬਾਅਦ ਵਿੱਚ ਮੈਰੀਟਾਈਮਜ਼ ਵਿੱਚ 15 ਤੋਂ 25 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਸੰਭਾਵਨਾ ਹੈ। ਜਿਸ ਦੇ ਚਲਦੇ ਹੁਣ ਤੱਕ, ਏਅਰਲਾਈਨਾਂ ਨੇ ਟੋਰਾਂਟੋ ਪੀਅਰਸਨ ਤੋਂ ਹੈਲੀਫੈਕਸ ਸਟੈਨਫੀਲਡ ਤੱਕ ਅੱਠ ਨਿਰਧਾਰਤ ਉਡਾਣਾਂ, ਅਤੇ ਹੈਲੀਫੈਕਸ ਸਟੈਨਫੀਲਡ ਤੋਂ ਟੋਰਾਂਟੋ ਪੀਅਰਸਨ ਲਈ ਚਾਰ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਟੋਰਾਂਟੋ ਤੋਂ ਨਿਊਯਾਰਕ ਸਿਟੀ ਦੇ ਲਗੁਆਰਡੀਆ ਹਵਾਈ ਅੱਡੇ ਤੱਕ ਅੱਠ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਨੋਵਾ ਸਕੋਸ਼ਾ ਦੇ ਕੁਝ ਹਿੱਸਿਆਂ ਲਈ ਸਰਦੀਆਂ ਦੇ ਤੂਫ਼ਾਨ ਦੀ ਚੇਤਾਵਨੀ ਦਿੱਤੀ ਗਈ ਹੈ ਜਿਸ ਵਿੱਚ ਐਨਵਾਇਰਮੈਂਟ ਕੈਨੇਡਾ ਨੇ ਵਾਈਟ ਆਊਟ ਸਥਿਤੀਆਂ ਅਤੇ 25 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਚੇਤਾਵਨੀ ਦਿੱਤੀ ਹੈ। ਮੰਗਲਵਾਰ ਸਵੇਰ ਤੱਕ ਅਮਰੀਕਾ ਵਿੱਚ 1,000 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਹਨ, ਜ਼ਿਆਦਾਤਰ ਨਿਊਯਾਰਕ ਸਿਟੀ ਖੇਤਰ ਅਤੇ ਬੋਸਟਨ ਵਿੱਚ ਹਵਾਈ ਅੱਡਿਆਂ ‘ਤੇ। ਫਰਵਰੀ 2022 ਤੋਂ ਬਾਅਦ ਨਿਊਯਾਰਕ ਸਿਟੀ ਵਿੱਚ ਇਹ ਪਹਿਲਾ ਵੱਡਾ ਬਰਫੀਲਾ ਤੂਫਾਨ ਹੈ। ਪੀਅਰਸਨ ਨੇ ਉੱਤਰ-ਪੂਰਬੀ ਅਮਰੀਕਾ, ਮੈਰੀਟਾਈਮਜ਼ ਨਾਲ ਟਕਰਾਉਣ ਵਾਲੇ ਸ਼ਕਤੀਸ਼ਾਲੀ ਸਰਦੀਆਂ ਦੇ ਤੂਫਾਨ ਕਾਰਨ ਉਡਾਣ ਰੱਦ ਕਰਨ ਦੀ ਚੇਤਾਵਨੀ ਦਿੱਤੀ ਹੈ
ਅਮਰੀਕਾ ਜਾਂ ਪੂਰਬੀ ਕੈਨੇਡਾ ਦੇ ਕੁਝ ਹਿੱਸਿਆਂ ਨੂੰ ਜਾਣ ਵਾਲੇ GTA ਯਾਤਰੀ ਮੰਗਲਵਾਰ ਨੂੰ ਹਵਾਈ ਅੱਡੇ ‘ਤੇ ਜਾਣ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਉਹ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰ ਲੈਣ।