1 ਫਰਵਰੀ 2024: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰਨਗੇ, ਪਰ ਇਸ ਤੋਂ ਪਹਿਲਾਂ ਜਿੱਥੇ ਸਟਾਕ ਮਾਰਕੀਟ ਨੇ ਹਰੇ ਨਿਸ਼ਾਨ ‘ਤੇ ਸ਼ੁਰੂਆਤ ਕੀਤੀ, ਉਥੇ ਹੀ ਬਾਜ਼ਾਰ ਖੁੱਲ੍ਹਦੇ ਹੀ ਪੇਟੀਐਮ ਦੇ ਸ਼ੇਅਰ ਕਰੈਸ਼ ਹੋ ਗਏ।
ਦਰਅਸਲ, ਆਰਬੀਆਈ ਦੁਆਰਾ ਪੇਟੀਐਮ ਦੀਆਂ ਬੈਂਕਿੰਗ ਸੇਵਾਵਾਂ ‘ਤੇ ਪਾਬੰਦੀ ਤੋਂ ਬਾਅਦ, ਪੇਟੀਐਮ ਦੇ ਸ਼ੇਅਰਾਂ ਵਿੱਚ 20% ਦੀ ਗਿਰਾਵਟ ਹੈ। ਇਸ ਤੋਂ ਇਲਾਵਾ BSE ਸੈਂਸੈਕਸ 40 ਅੰਕ ਵਧ ਕੇ 71,998.78 ‘ਤੇ ਖੁੱਲ੍ਹਿਆ। ਜਦੋਂ ਕਿ NSE ਨਿਫਟੀ 21780 ਦੇ ਪੱਧਰ ‘ਤੇ ਸ਼ੁਰੂ ਹੋਇਆ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਰਿਜ਼ਰਵ ਬੈਂਕ ਨੇ 29 ਫਰਵਰੀ ਤੋਂ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਕਿ ਪੇਟੀਐਮ ਵਾਲਿਟ, ਫਾਸਟੈਗ, ਨੈਸ਼ਨਲ ਕਾਮਨ ਮੋਬਿਲਿਟੀ ਕਾਰਡ, ਪੇਟੀਐਮ ਯੂਪੀਆਈ, ਆਈਐਮਪੀਐਸ ਅਤੇ ਮਨੀ ਟ੍ਰਾਂਸਫਰ ਆਦਿ ‘ਤੇ ਪਾਬੰਦੀ ਲਗਾ ਦਿੱਤੀ ਹੈ।