ਬ੍ਰਿਟੈਨੀਆ ਬੀਚ ‘ਤੇ ਓਟਾਵਾ ਨਦੀ ਤੋਂ ਰੈਸਕਿਊ ਕੀਤੇ ਜਾਣ ਤੋਂ ਬਾਅਦ ਇੱਕ 9 ਸਾਲ ਦੇ ਬੱਚੇ ਦੀ ਹਸਪਤਾਲ ਵਿੱਚ ਮੌਤ ਹੋ ਗਈ। ਇਸ ਘਟਨਾ ਬਾਰੇ ਜਾਣਕਾਰੀ ਦਿੰਦੋ ਹਏ ਅਧਿਕਾਰੀਆਂ ਨੇ ਦੱਸਿਆ ਕਿ ਲੱਗਭਗ 3:50 ਤੇ ਐਮਰਜੈਂਸੀ ਅਮਲੇ ਨੇ ਕੋਲ ਦਾ ਜਵਾਬ ਦਿੱਤਾ, ਜਿਥੇ ਇੱਕ ਬੱਚੇ ਨੂੰ ਪਾਣੀ ਦੇ ਵਿੱਚ ਗੈਰ-ਜ਼ਿੰਮੇਵਾਰ ਮਤਲਬ ਕਿ ਬਿਨ੍ਹਾਂ ਕੋਈ ਰਿਸਪੋਂਸ ਦਿੰਦੇ ਪਾਇਆ ਗਿਆ। ਅਤੇ ਪੈਰਾਮੈਡਿਕਸ ਦੇ ਮੌਕੇ ਤੇ ਪਹੁੰਚਣ ਤੋਂ ਪਹਿਲਾਂ ਆਸਪਾਸ ਖੜ੍ਹੇ ਲੋਕਾਂ ਅਤੇ ਪੁਲਿਸ ਨੇ ਉਸ ਬੱਚੇ ਨੂੰ ਸੀਪੀਆਰ ਦੇਣ ਦੀ ਵੀ ਕੋਸ਼ਿਸ਼ ਕੀਤੀ। ਓਟਵਾ ਪੁਲਿਸ ਨੇ ਦੱਸਿਆ ਕਿ ਜਦੋਂ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਉਦੋਂ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਘਟਨਾ ਦੇ ਪਤਾ ਲੱਗਣ ਤੋਂ ਬਾਅਦ ਓਟਾਵਾ ਕੈਥੋਲਿਕ ਸਕੂਲ ਬੋਰਡ ਦਾ ਬਿਆਨ ਵੀ ਸਾਹਮਣੇ ਆਇਆ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਬੱਚਾ ਉਨ੍ਹਾਂ ਦੇ ਇੱਕ ਐਲੀਮੈਂਟਰੀ ਸਕੂਲ ਦਾ ਵਿਦਿਆਰਥੀ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਕਲਾਸਮੇਟਾਂ, ਸਟਾਫ ਅਤੇ ਪਰਿਵਾਰਕ ਮੈਂਬਰਾਂ ਨੂੰ ਬਣਦੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ ਅਤੇ ਸਾਡੇ ਵਿਚਾਰ ਤੇ ਪ੍ਰਾਰਥਨਾਵਾਂ, ਪਰਿਵਾਰ ਅਤੇ ਸਕੂਲ ਭਾਈਚਾਰੇ ਦੇ ਨਾਲ ਹਨ ਜਦੋਂ ਉਹ ਇਸ ਦੁਖ ਦੀ ਘੜੀ ਵਿੱਚੋਂ ਵਿਚਰ ਰਹੇ ਹਨ। ਉਥੇ ਹੀ ਇੱਕ ਬਿਆਨ ਵਿੱਚ, ਸ਼ਹਿਰ ਦਾ ਕਹਿਣਾ ਹੈ ਕਿ ਇਹ “ਦੁਖਦਾਈ ਘਟਨਾ ਦਾ ਪਤਾਲ ਲੱਗਣ ਤੇ ਉਨ੍ਹਾਂ ਦਾ ਦਿਲ ਟੁੱਟ ਗਿਆ ਹੈ। ਹਾਲਾਂਕਿ ਬੀਚ ਤੇ ਅਜੇ ਲਾਈਪਗਾਰਡਜ਼ ਤਾਇਨਾਤ ਨਹੀਂ ਹਨ, ਉਨ੍ਹਾਂ ਨੇ ਕਿਹਾ ਕਿ 15 ਜੂਨ ਤੋਂ ਬ੍ਰਿਟੈਨੀਆ ਬੀਚ ਤੇ ਨਿਗਰਾਨੀ ਅਧੀਨ ਤੈਰਾਕੀ ਸ਼ੁਰੂ ਹੋਵੇਗੀ।