BTV BROADCASTING

Ottawa: 19 ਸਾਲਾ ਨੌਜਵਾਨ ਨੇ 4 ਬੱਚਿਆਂ ਸਮੇਤ ਪ੍ਰਵਾਸੀ ਪਰਿਵਾਰ ਦਾ ਕੀਤਾ ਕਤਲ

Ottawa: 19 ਸਾਲਾ ਨੌਜਵਾਨ ਨੇ 4 ਬੱਚਿਆਂ ਸਮੇਤ ਪ੍ਰਵਾਸੀ ਪਰਿਵਾਰ ਦਾ ਕੀਤਾ ਕਤਲ

ਔਟਵਾ ਪੁਲਿਸ ਦਾ ਕਹਿਣਾ ਹੈ ਕਿ ਔਟਵਾ ਦੇ ਉਪਨਗਰ ਬਾਰਹੇਵਨ ਵਿੱਚ ਇੱਕ ਘਰ ਵਿੱਚ ਇੱਕ ਮਾਂ, ਉਸਦੇ ਚਾਰ ਬੱਚਿਆਂ ਅਤੇ ਇੱਕ ਪਰਿਵਾਰਕ ਜਾਣਕਾਰ ਦੀ ਹੱਤਿਆ ਕਰ ਦਿੱਤੀ ਗਈ ਹੈ। ਬੁੱਧਵਾਰ ਦੇਰ ਰਾਤ ਬੇਰੀਗਨ ਡਰਾਈਵ ‘ਤੇ ਦੋ ਮੰਜ਼ਿਲਾ ਟਾਊਨਹਾਊਸ ਦੇ ਅੰਦਰ ਛੇ ਲੋਕ ਮ੍ਰਿਤਕ ਪਾਏ ਗਏ। ਅਤੇ ਮੌਕੇ ‘ਤੇ ਇਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਓਟਾਵਾ ਦੇ ਪੁਲਿਸ ਮੁਖੀ ਐਰਿਕ ਸਟੱਬਸ ਨੇ ਬੁੱਧਵਾਰ ਦੁਪਹਿਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਕੱਲ੍ਹ ਸ਼ਾਮ ਨੂੰ ਲਗਭਗ 10 ਵਜ ਕੇ 52 ਮਿੰਟ ਤੇ, ਓਟਾਵਾ ਪੁਲਿਸ ਸੇਵਾ ਨੂੰ ਬੇਰੀਗਨ ਡਰਾਈਵ ਖੇਤਰ ਤੋਂ ਦੋ 911 ਕਾਲਾਂ ਆਈਆਂ ਜਿਸ ਵਿੱਚ ਇੱਕ ਸ਼ੱਕੀ ਘਟਨਾ ਦੀ ਰਿਪੋਰਟ ਕੀਤੀ ਗਈ ਸੀ ਜਿੱਥੇ ਇੱਕ ਆਦਮੀ ਚੀਕ ਰਿਹਾ ਸੀ ਅਤੇ ਲੋਕਾਂ ਨੂੰ 911 ‘ਤੇ ਕਾਲ ਕਰਨ ਲਈ ਕਹਿ ਰਿਹਾ ਸੀ।

ਅਧਿਕਾਰੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਫ਼ਸਰ ਅੰਦਰਲੇ ਲੋਕਾਂ ਦੀ ਸੁਰੱਖਿਆ ਦੀ ਜਾਂਚ ਕਰਨ ਲਈ ਘਰ ਵਿੱਚ ਦਾਖਲ ਹੋਏ, ਅਤੇ ਉਨ੍ਹਾਂ ਨੇ ਛੇ ਪੀੜਤਾਂ ਦਾ ਪਤਾ ਲਗਾਉਣਾ ਸ਼ੁਰੂ ਕੀਤਾ, ਜਿਨ੍ਹਾਂ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਇੱਕ ਤਿੰਨ ਮਹੀਨਿਆਂ ਦਾ ਬੱਚਾ ਸੀ। ਪਰਿਵਾਰ ਕੈਨੇਡਾ ਵਿੱਚ ਨਵਾਂ ਆਇਆ ਸੀ ਅਤੇ ਮੂਲ ਰੂਪ ਵਿੱਚ ਸ਼੍ਰੀਲੰਕਾ ਤੋਂ ਸੀ। ਮ੍ਰਿਤਕਾਂ ਦੀ ਪਛਾਣ 35 ਸਾਲਾ ਦੀ ਔਰਤ ਦਰਸ਼ਨੀ ਬਨਬਾਰਾਨਾਯਾਕੇ ਅਤੇ ਉਸ ਦੇ ਚਾਰ ਬੱਚਿਆਂ: 7 ਸਾਲਾ ਇਨੂਕਾ, 4 ਸਾਲਾ ਅਸ਼ਵਿਨੀ, 2 ਸਾਲਾ ਰਿਨਆਨਾ ਅਤੇ ਦੋ ਮਹੀਨਿਆਂ ਦੀ ਕੈਲੀ ਵਜੋਂ ਹੋਈ ਹੈ। ਇੱਕ ਛੇਵੇਂ ਵਿਅਕਤੀ ਦੀ ਪਛਾਣ 40 ਸਾਲਾ ਐਮਰਾਕੂਨਮੀਬੀਯਾਨਸੇਲਾ ਵਜੋਂ ਹੋਈ ਜੋ ਕਿ ਘਰ ਵਿੱਚ ਮ੍ਰਿਤਕ ਪਾਇਆ ਗਿਆ। ਸਟੱਬਸ ਦਾ ਕਹਿਣਾ ਹੈ ਕਿ ਐਮਰਾਕੂਨਮੀਬੀਯਾਨਸੇਲਾ ਪਰਿਵਾਰ ਦੀ ਜਾਣ-ਪਛਾਣ ਦਾ ਸੀ ਅਤੇ ਘਰ ਵਿੱਚ ਰਹਿ ਰਿਹਾ ਸੀ।

ਔਰਤ ਦਾ ਪਤੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਹੈ। ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ੱਕੀ ਵਿਅਕਤੀ ਪਰਿਵਾਰ ਦਾ ਜਾਣਕਾਰ ਹੈ, ਅਤੇ ਘਰ ਵਿੱਚ ਹੀ ਰਹਿ ਰਿਹਾ ਸੀ। ਕਈ ਓਟਾਵਾ ਪੁਲਿਸ ਕਰੂਜ਼ਰ ਵੀਰਵਾਰ ਸਵੇਰੇ ਬੇਰੀਗਨ ਡਰਾਈਵ ‘ਤੇ ਇੱਕ ਟਾਊਨਹਾਊਸ ਦੇ ਬਾਹਰ ਖੜ੍ਹੇ ਸਨ। ਪੀਲੀ ਪੁਲਿਸ ਟੇਪ ਘਰਾਂ ਦੇ ਪਿਛਲੇ ਹਿੱਸੇ ਤੱਕ ਪਹੁੰਚ ਨੂੰ ਰੋਕਦੀ ਵੇਖੀ ਜਾ ਸਕਦੀ ਹੈ। ਓਟਾਵਾ ਪੁਲਿਸ ਵੱਲੋਂ ਸ੍ਰੀਲੰਕਾ ਹਾਈ ਕਮਿਸ਼ਨ ਨੂੰ ਦੱਸਿਆ ਗਿਆ ਹੈ ਕਿ ਬਾਰਹੇਵਨ ਕਾਂਡ ਦੇ 6 ਪੀੜਤ ਸ੍ਰੀਲੰਕਾ ਦੇ ਸਨ। ਹਾਲਾਂਕਿ ਹਾਈ ਕਮਿਸ਼ਨ ਇਹ ਪੁਸ਼ਟੀ ਨਹੀਂ ਕੀਤੀ ਕਿ, ਕੀ ਸਾਰੇ ਪੀੜਤ ਇੱਕ ਪਰਿਵਾਰ ਦੇ ਸਨ। ਹਾਈ ਕਮਿਸ਼ਨ ਨੂੰ ਸ਼ੱਕੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਪਰ ਉਹ ਸ੍ਰੀਲੰਕਾ ਵਿੱਚ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਵਿੱਚ ਪੁਲਿਸ ਦੀ ਮਦਦ ਕਰ ਰਹੇ ਹਨ।

Related Articles

Leave a Reply