BTV BROADCASTING

Ontario ਵਿੱਚ listeriosis ਦੀਆਂ ਦੋ ਮੌਤਾਂ plant-based milk recall ਨਾਲ ਜੁੜੀਆਂ: MOH

Ontario ਵਿੱਚ listeriosis ਦੀਆਂ ਦੋ ਮੌਤਾਂ plant-based milk recall ਨਾਲ ਜੁੜੀਆਂ: MOH

ਪ੍ਰੋਵਿੰਸ਼ੀਅਲ ਹੈਲਥ ਅਧਿਕਾਰੀਆਂ ਨੇ ਬੀਤੇ ਦਿਨ ਪੁਸ਼ਟੀ ਕੀਤੀ ਕਿ ਓਨਟੈਰੀਓ ਵਿੱਚ ਇੱਕ plant-based milk ਦੀ ਵਾਪਸੀ ਨਾਲ ਜੁੜੇ listeriosis ਦੇ ਪ੍ਰਕੋਪ ਦੇ ਨਤੀਜੇ ਵਜੋਂ ਦੋ ਮੌਤਾਂ ਹੋਈਆਂ ਹਨ।  ਦੱਸਦਈਏ ਕਿ ਸਿਲਕ ਬ੍ਰਾਂਡ ਦਾ ਬਦਾਮ ਦਾ ਦੁੱਧ, ਨਾਰੀਅਲ ਦਾ ਦੁੱਧ, ਕੋਮਬੋ ਬਦਾਮ-ਨਾਰੀਅਲ ਦਾ ਦੁੱਧ ਅਤੇ ਓਟ ਦੁੱਧ ਦੇ ਨਾਲ-ਨਾਲ ਗ੍ਰੇਟ ਵੈਲਿਊ ਬ੍ਰਾਂਡ ਦੇ ਬਦਾਮ ਦੁੱਧ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਵਾਪਸ ਬੁਲਾਇਆ ਗਿਆ ਸੀ। “ਇਸ ਸਮੇਂ, ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਓਨਟਾਰੀਓ ਵਿੱਚ 2 ਮੌਤਾਂ ਇਸ ਪ੍ਰਕੋਪ ਨਾਲ ਸਬੰਧਤ ਹਨ। ਜ਼ਿਕਰਯੋਗ ਹੈ ਕਿ ਸਿਹਤ ਮੰਤਰਾਲਾ ਸਥਾਨਕ ਪਬਲਿਕ ਹੈਲਥ ਏਜੰਸੀਆਂ, ਪਬਲਿਕ ਹੈਲਥ ਓਨਟਾਰੀਓ, ਸੀ.ਐੱਫ.ਆਈ.ਏ., ਹੈਲਥ ਕੈਨੇਡਾ ਅਤੇ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨਾਲ ਇਹਨਾਂ ਉਤਪਾਦਾਂ ਨੂੰ ਵਾਪਸ ਮੰਗਵਾਉਣ ਲਈ ਮਿਲ ਕੇ ਕੰਮ ਕਰ ਰਿਹਾ ਹੈ। ਰੀਕਾਲ ਦੇ ਸਬੰਧ ਵਿੱਚ ਲਿਸਟਰੀਓਸਿਸ ਦੇ ਘੱਟੋ-ਘੱਟ 12 ਲੈਬ-ਪੁਸ਼ਟੀ ਕੇਸਾਂ ਦੀ ਰਿਪੋਰਟ ਕੀਤੀ ਗਈ ਹੈ, ਜਿਸ ਵਿੱਚ ਓਨਟਾਰੀਓ ਵਿੱਚ 10 ਅਤੇ ਕਬੈਕ ਅਤੇ ਨੋਵਾ ਸਕੋਸ਼ਾ ਵਿੱਚ ਇੱਕ-ਇੱਕ ਕੇਸ ਸ਼ਾਮਲ ਹਨ। ਰਿਪੋਰਟ ਮੁਤਾਬਕ ਸਾਰੇ ਪ੍ਰਭਾਵਿਤ ਉਤਪਾਦ, ਵਿੱਚੋਂ 18 ਅਜਿਹੇ ਪ੍ਰੋਡਕਟ ਹਨ, ਜਿਨ੍ਹਾਂ ਵਿੱਚ ਪ੍ਰੋਡਕਟ ਕੋਡ 7825 ਅਤੇ 4 ਅਕਤੂਬਰ ਤੱਕ ਅਤੇ ਇਸ ਤੋਂ ਪਹਿਲਾਂ ਦੀਆਂ best before dates ਸ਼ਾਮਲ ਹਨ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ (PHAC) ਦੇ ਅਨੁਸਾਰ, ਲਿਸਟੀਰੀਆ ਨਾਲ ਦੂਸ਼ਿਤ ਉਤਪਾਦ ਖਰਾਬ ਦਿਖਾਈ ਨਹੀਂ ਦਿੰਦੇ ਜਾਂ ਬਦਬੂ ਨਹੀਂ ਦਿੰਦੇ ਪਰ ਫਿਰ ਵੀ ਤੁਹਾਨੂੰ ਬਿਮਾਰ ਕਰ ਸਕਦੇ ਹਨ ਅਤੇ ਉਲਟੀਆਂ, nausea, ਲਗਾਤਾਰ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਗੰਭੀਰ ਸਿਰ ਦਰਦ ਅਤੇ ਗਰਦਨ ਦੀ ਅਕੜਨ ਵਰਗੇ ਲੱਛਣ ਸ਼ਾਮਲ ਕਰ ਸਕਦੇ ਹਨ। ਕਨੇਡਾ ਵਿੱਚ ਰਿਪੋਰਟ ਕੀਤੇ ਗਏ ਲਿਸਟਰੀਓਸਿਸ ਦੇ ਕੇਸਾਂ ਵਿੱਚੋਂ, 67 ਫੀਸਦੀ ਔਰਤਾਂ ਵਿੱਚ ਰਿਪੋਰਟ ਕੀਤੀ ਗਈ ਸੀ ਅਤੇ ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਦੀ ਉਮਰ 37 ਅਤੇ 89 ਸਾਲ ਦੇ ਵਿਚਕਾਰ ਹੈ। PHAC ਨੇ ਕਿਹਾ ਕਿ ਬਿਮਾਰ ਹੋਣ ਵਾਲੇ ਲੋਕਾਂ ਵਿੱਚ ਅਗਸਤ 2023 ਅਤੇ ਜੁਲਾਈ 2024 ਦੇ ਸ਼ੁਰੂ ਵਿੱਚ ਲੱਛਣ ਵਿਕਸਿਤ ਹੋਏ। ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਹੋਰ ਲਾਗਾਂ ਦੀ ਰਿਪੋਰਟ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਪ੍ਰਕੋਪ ਲਈ ਬਿਮਾਰੀ ਦੀ ਰਿਪੋਰਟਿੰਗ ਦੀ ਮਿਆਦ ਨੌਂ ਤੋਂ 35 ਦਿਨਾਂ ਦੇ ਵਿਚਕਾਰ ਹੈ। ਅਜੇ ਵੀ ਇਹ ਅਸਪਸ਼ਟ ਹੈ ਕਿ, ਕੀ ਵਾਲਮਾਰਟ ਦੁਆਰਾ ਤਿਆਰ ਕੀਤੇ ਗਏ ਤਿੰਨ Great Value ਪ੍ਰੋਡਕਟਸ, ਅਜੇ ਵੀ ਸ਼ੈਲਫਾਂ ‘ਤੇ ਹਨ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਵਿੱਚ ਪ੍ਰਭਾਵਿਤ ਉਤਪਾਦਾਂ ਵਿੱਚੋਂ ਇੱਕ ਹੈ, ਤਾਂ PHAC ਉਨ੍ਹਾਂ ਪ੍ਰੋਡਕਟ੍ਸ ਨੂੰ ਬਾਹਰ ਸੁੱਟਣ ਜਾਂ ਉਹਨਾਂ ਨੂੰ ਉੱਥੇ ਵਾਪਸ ਕਰਨ ਦੀ ਸਲਾਹ ਦਿੰਦਾ ਹੈ ਜਿੱਥੇ ਉਹਨਾਂ ਨੂੰ ਖਰੀਦਿਆ ਗਿਆ ਸੀ।

Related Articles

Leave a Reply