BTV BROADCASTING

Ontario ਦੇ ਡਾਕਟਰਾਂ ਨੇ Measles ਦੇ ਫੈਲਣ ਨੂੰ ਲੈ ਕੇ ਦਿੱਤੀ ਚੇਤਾਵਨੀ

Ontario ਦੇ ਡਾਕਟਰਾਂ ਨੇ Measles ਦੇ ਫੈਲਣ ਨੂੰ ਲੈ ਕੇ ਦਿੱਤੀ ਚੇਤਾਵਨੀ

ਓਨਟੈਰੀਓ ਦੇ ਟੋਪ ਡਾਕਟਰ ਪਬਲਿਕ ਹੈਲਥ ਯੂਨਿਟਸ ਨੂੰ ਚੇਤਾਵਨੀ ਦੇ ਰਹੇ ਹਨ ਜਿਸ ਵਿੱਚ ਉਹ ਯੂਰੋਪ ਵਿੱਚ ਇਨਫੈਕਸ਼ਨ ਵਧਣ ਦੇ ਹੋਰ ਮਾਮਲਿਆਂ ਅਤੇ ਖਸਰੇ ਯਾਨੀ ਕੀ ਮੀਸਲਸ ਦੇ ਸੰਭਾਵੀ ਪ੍ਰਕੋਪ ਨੂੰ ਲੈ ਕੇ ਤਿਆਰ ਰਹਿਣ ਲਈ ਕਹਿ ਰਹੇ ਹਨ। , ਪ੍ਰੋਵਿੰਸ ਦੇ ਸਿਹਤ ਦੇ ਮੁੱਖ ਮੈਡੀਕਲ ਅਫਸਰ ਡਾ. ਕੀਰੇਨ ਮੋਰ ਨੇ ਮੰਗਲਵਾਰ ਨੂੰ ਓਨਟਾਰੀਓ ਹੈਲਥ ਅਤੇ ਸਥਾਨਕ ਜਨਤਕ ਸਿਹਤ ਏਜੰਸੀਆਂ ਨੂੰ ਪੱਤਰ ਲਿੱਖਿਆ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ, ਕੈਨੇਡਾ ਵਿੱਚ ਖਸਰੇ ਦੇ ਚਾਰ ਸਰਗਰਮ ਕੇਸ ਹਨ, ਜਿਨ੍ਹਾਂ ਵਿੱਚੋਂ ਦੋ ਓਨਟਾਰੀਓ ਖੇਤਰ ਵਿੱਚ ਪੀਲ ਅਤੇ ਸਿਟੀ ਆਫ ਟੋਰਾਂਟੋ ਵਿੱਚ ਹਨ।

ਉਨ੍ਹਾਂ ਨੇ ਅੱਗੇ ਕਿਹਾ ਕਿ ਵਿਸ਼ਵ ਪੱਧਰ ‘ਤੇ ਮਾਮਲਿਆਂ ਵਿੱਚ ਇਸ ਵਾਧੇ ਦੇ ਮੱਦੇਨਜ਼ਰ, ਓਨਟਾਰੀਓ ਵਿੱਚ ਸਿਹਤ ਪ੍ਰਣਾਲੀ ਦੇ ਭਾਈਵਾਲਾਂ ਨੂੰ ਕੇਸਾਂ ਦੇ ਨਿਰੰਤਰ ਆਯਾਤ ਅਤੇ ਸੰਭਾਵੀ ਪ੍ਰਕੋਪ ਲਈ ਤਿਆਰ ਰਹਿਣਾ ਚਾਹੀਦਾ ਹੈ। ਓਨਟਾਰੀਓ ਤੋਂ ਜਿਹੜੇ ਦੋ ਕੇਸ ਸਾਹਮਣੇ ਆਏ ਹਨ ਉਹ ਦੋਵੇਂ ਬੱਚਿਆਂ ਦੇ ਸਨ ਜੋ ਹਾਲ ਹੀ ਵਿੱਚ ਕੈਨੇਡਾ ਤੋਂ ਬਾਹਰ ਗਏ ਸਨ। ਅਤੇ ਇੱਕ ਮਾਮਲੇ ਵਿੱਚ, ਬੱਚੇ ਨੂੰ ਹਸਪਤਾਲ ਵਿੱਚ ਭਰਤੀ ਵੀ ਕਰਵਾਇਆ ਗਿਆ ਸੀ। ਜਾਰੀ ਕੀਤੇ ਮੈਮੋ ਵਿੱਚ ਇਹ ਕਿਹਾ ਗਿਆ ਹੈ ਕਿ ਮਾਰਚ ਬਰੇਕ ਆਉਣ ਦੇ ਨਾਲ, ਸਿਹਤ ਸੰਭਾਲ ਪ੍ਰੈਕਟੀਸ਼ਨਰਾਂ ਨੂੰ ਟੀਕਾਕਰਨ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਸੰਭਾਵਿਤ ਮਾਮਲਿਆਂ ਦੀ ਰਿਪੋਰਟ ਕਰਨੀ ਚਾਹੀਦੀ ਹੈ। ਖਸਰਾ ਬਹੁਤ ਜ਼ਿਆਦਾ ਛੂਤ ਵਾਲਾ ਹੁੰਦਾ ਹੈ, ਜਿਸ ਦੇ ਲੱਛਣਾਂ ਵਿੱਚ ਲਾਲ ਧੱਫੜ, ਬੁਖਾਰ, ਖੰਘ, ਵਗਦਾ ਨੱਕ, ਲਾਲ ਅੱਖਾਂ ਅਤੇ ਥਕਾਵਟ ਸ਼ਾਮਲ ਹੁੰਦੇ ਹਨ। ਵਾਇਰਲ ਲਾਗ, ਹਵਾ ਅਤੇ ਨਜ਼ਦੀਕੀ ਸੰਪਰਕ ਰਾਹੀਂ ਫੈਲਦੀ ਹੈ। ਲੱਛਣ, ਇਨਫੈਕਸ਼ਨ ਦੇ ਐਕਸਪੋਜਰ ਚ ਆਉਣ ਤੋਂ ਬਾਅਦ ਸੱਤ ਤੋਂ 21 ਦਿਨਾਂ ਚ ਸ਼ਰੀਰ ਦੇ ਕਿਸੇ ਵੀ ਹਿੱਸੇ ਤੇ ਦਿਖਣੇ ਸ਼ੁਰੂ ਹੋ ਜਾਂਦੇ ਹਨ। ਰਿਪੋਰਟ ਮੁਤਾਬਕ ਪਿਛਲੇ ਸਾਲ ਕੈਨੇਡਾ ਵਿੱਚ ਸਿਰਫ 12 ਖਸਰੇ ਦੇ ਕੇਸਾਂ ਦੀ ਪੁਸ਼ਟੀ ਕੀਤੀ ਗਈ ਸੀ।

Related Articles

Leave a Reply