BTV BROADCASTING

NYC ਵਿੱਚ ਕੈਨੇਡਾ ਦੇ ਰਾਜਦੂਤ ਨੂੰ ‘Billionaires’ Row’ ‘ਤੇ $9M condo purchase ਬਾਰੇ ਗਵਾਹੀ ਦੇਣ ਲਈ ਸੱਦਿਆ

ਨਿਊਯਾਰਕ ਵਿੱਚ ਕੈਨੇਡਾ ਦੇ ਕੌਂਸਲ ਜਨਰਲ ਨੂੰ ਇੱਕ ਸੰਸਦੀ ਕਮੇਟੀ ਨੂੰ ਮੈਨਹਟਨ ਦੇ ਮਸ਼ਹੂਰ “ਬਿਲਨੀਅਰਜ਼ ਰੋਅ” ਵਿੱਚ $ 9 ਮਿਲੀਅਨ ਡਾਲਰ ਦਾ ਕੋਂਡੋ ਖਰੀਦਣ ਦੇ ਸਰਕਾਰ ਦੇ ਫੈਸਲੇ ਦੀ ਵਿਆਖਿਆ ਕਰਨੀ ਪਵੇਗੀ। ਜਾਣਕਾਰੀ ਮੁਤਾਬਕ  ਸੈਂਟਰਲ ਪਾਰਕ ਦੇ ਬਿਲਕੁਲ ਦੱਖਣ ਵਿੱਚ ਸਰਕਾਰ ਦੁਆਰਾ ਨਵੀਂ ਯੂਨਿਟ ਦੀ ਖਰੀਦ ਨੂੰ ਜਾਇਜ਼ ਠਹਿਰਾਉਣ ਲਈ, ਟੌਮ ਕਲਾਰਕ, ਵਿਦੇਸ਼ ਮਾਮਲਿਆਂ ਦੇ ਉਪ ਮੰਤਰੀ ਅਤੇ ਹੋਰ ਵਿਭਾਗੀ ਅਧਿਕਾਰੀਆਂ ਨੂੰ ਸਰਕਾਰੀ ਸੰਚਾਲਨ ਅਤੇ ਅਨੁਮਾਨਾਂ ਬਾਰੇ ਸਥਾਈ ਕਮੇਟੀ ਵਿੱਚ ਤਲਬ ਕੀਤਾ ਗਿਆ ਹੈ। ਜੇਕਰ ਕਮੇਟੀ ਜ਼ਰੂਰੀ ਸਮਝਦੀ ਹੈ ਤਾਂ ਕੈਨੇਡਾ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ਮਲਾਨੀ ਜੋਲੀ ਨੂੰ ਵੀ ਬੁਲਾਇਆ ਜਾਵੇਗਾ। ਇਸ ਦੌਰਾਨ, ਕਲਾਰਕ ਅਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਬੁਲਾਉਣ ਲਈ ਮਤਾ ਪੇਸ਼ ਕਰਦੇ ਹੋਏ ਕੰਜ਼ਰਵੇਟਿਵ ਐਮਪੀ ਕੈਲੀ ਬਲੋਕ ਨੇ ਕੋਂਡੋ ਦੀ ਖਰੀਦ ਨੂੰ “ਪ੍ਰੇਸ਼ਾਨ ਕਰਨ ਵਾਲਾ ਪਰ ਹੈਰਾਨੀਜਨਕ ਨਹੀਂ” ਕਿਹਾ, ਅਤੇ ਬਾਅਦ ਵਿੱਚ ਇਹ ਕਿਹਾ ਕਿ, “ਅਸੀਂ ਲਿਬਰਲ ਸਰਕਾਰ ਦੇ ਨਾਲ ਵੱਡੀਆਂ ਖਰੀਦਾਂ ‘ਤੇ ਖਰਚ ਨਿਯੰਤਰਣ ਦੀ ਪੂਰੀ ਘਾਟ ਦੇਖੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਗਲੋਬਲ ਅਫੇਅਰਜ਼ ਕੈਨੇਡਾ (ਜੀਏਸੀ) ਨੇ ਪੁਸ਼ਟੀ ਕੀਤੀ ਸੀ ਕਿ ਵਿਭਾਗ ਨੇ 111 West 57th St. ਸਟਾਈਨਵੇ ਟਾਵਰ ਵਿੱਚ ਇਕ ਯੂਨਿਟ ਖਰੀਦੀ ਹੈ। ਜਿਸ ਨੂੰ ਲੈ ਕੇ ਗਲੋਬਲ ਅਫੇਅਰਜ਼ ਦੇ ਬੁਲਾਰੇ ਜੋਨ-ਪੀਏਰ ਗੌਡਬੂ ਨੇ ਲਿਖਿਆ ਸੀ ਕਿ ਕੰਡੋ ਦੀ ਵਰਤੋਂ “ਨੈਟਵਰਕਿੰਗ ਰਿਸੈਪਸ਼ਨ, ਅਧਿਕਾਰਤ ਬ੍ਰੀਫਿੰਗਜ਼, ਅਤੇ ਪਰਾਹੁਣਚਾਰੀ ਸਮਾਗਮਾਂ ਜਿਵੇਂ ਕਿ ਵਪਾਰਕ ਅਤੇ ਰਾਜਨੀਤਿਕ ਲੀਡਰਾਂ ਨਾਲ ਚਰਚਾਵਾਂ ਲਈ ਕੀਤੀ ਜਾਵੇਗੀ।

Related Articles

Leave a Reply