ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਬੁੱਧਵਾਰ ਸਵੇਰੇ ਪੰਜਾਬ ਦੇ ਕਈ ਜ਼ਿਲਿਆਂ ‘ਚ ਛਾਪੇਮਾਰੀ ਕੀਤੀ। ਐਨਆਈਏ ਦੀਆਂ ਟੀਮਾਂ ਬਠਿੰਡਾ, ਮੁਕਤਸਰ, ਮਾਨਸਾ ਅਤੇ ਮੋਗਾ ਵਿੱਚ ਜਾਂਚ ਕਰ ਰਹੀਆਂ ਹਨ। ਬਠਿੰਡਾ ਦੇ ਗ੍ਰੀਨ ਐਵੀਨਿਊ ‘ਤੇ ਸਥਿਤ ਇੱਕ ਘਰ ‘ਤੇ ਨਸ਼ਾ ਤਸਕਰਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਗਈ ਹੈ।
ਮਾਨਸਾ ਦੇ ਵਿਸ਼ਾਲ ਸਿੰਘ ਦੇ ਘਰ ਛਾਪਾ ਮਾਰਿਆ ਹੈ। ਵਿਸ਼ਾਲ ਸਿੰਘ ਜੇਲ੍ਹ ਵਿੱਚ ਹੈ। ਸੂਤਰਾਂ ਅਨੁਸਾਰ ਗੈਂਗਸਟਰ ਅਰਸ਼ ਡੱਲਾ ਨੇ ਉਸ ਨੂੰ ਇੱਕ ਆਧੁਨਿਕ ਪਿਸਤੌਲ ਦਿੱਤਾ ਸੀ ਜੋ ਗੁਰਪ੍ਰੀਤ ਸਿੰਘ ਹਰੀਨੋ ਦੇ ਕਤਲ ਵਿੱਚ ਵਰਤਿਆ ਗਿਆ ਸੀ।