ਅਮੈਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਅਸਤੀਫੇ ਨੂੰ ਲੈ ਕੇ ਜਦੋਂ ਕੈਨੇਡਾ ਦੇ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਸਵਾਲ ਪੁੱਛਿਆ ਗਿਆ ਕਿ ਉਹ ਰਾਸ਼ਟਰਪਤੀ ਦੇ ਇਸ ਕਦਮ ਬਾਰੇ ਕੀ ਸੋਚਦੇ ਹਨ। ਤਾਂ ਸਿੰਘ ਨੇ ਰਾਸ਼ਟਰਪਤੀ ਦੀ ਇਹ ਕਹਿ ਕਿ ਤਾਰੀਫ ਕੀਤੀ ਕੀ ਜੋਅ ਬਾਈਡੇਨ ਦਾ ਕਮਲਾ ਹੈਰਿਸ ਦੀ presidency ਦਾ ਵਿਚਾਰ ਬਹੁਤ ਸ਼ਾਨਦਾਰ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ 2 ਕੁੜੀਆਂ ਦਾ ਇੱਕ ਪਿਤਾ ਹੋਣ ਦੇ ਨਾਤੇ, ਮੈਨੂੰ ਇਹ ਵਿਚਾਰ ਬਹੁਤ ਸ਼ਾਨਦਾਰ ਲੱਗਿਆ ਕਿਉਂਕਿ ਕਮਲਾ ਹੈਰਿਸ ਦੀ ਪਹਿਲੀ ਮਹਿਲਾ ਨਸਲਵਾਦੀ ਰਾਸ਼ਟਰਪਤੀ ਬਣਨ ਨਾਲ ਉਨ੍ਹਾਂ ਦੀਆਂ ਦੋ ਧੀਆਂ ਨੂੰ ਇਹ ਮਹਿਸੂਸ ਹੋਵੇਗਾ ਕਿ ਉਹ ਕੁਝ ਵੀ ਕਰ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਬੀਤੇ ਰਵਿਵਾਰ ਨੂੰ ਜੋਅ ਬਾਈਡੇਨ ਨੇ ਆਗਾਮੀ ਰਾਸ਼ਟਰਪਤੀ ਚੋਣਾਂ ਚੋਂ ਬਾਹਰ ਹੋਣ ਦਾ ਐਲਾਨ ਕੀਤਾ ਸੀ। ਜਿਸ ਨਾਲ ਡੈਮੋਕਰੇਟਸ ਅਤੇ ਪਾਰਟੀ ਦੇ ਮੈਂਬਰਾਂ ਦਾ ਮਿਲਿਆ-ਜੁਲਿਆ ਹੁੰਗਾਰਾ ਮਿਲਿਆ। ਇਸ ਦੇ ਨਾਲ ਹੀ ਬਾਈਡੇਨ ਨੇ ਆਪਣੇ ਐਲਾਨ ਵਿੱਚ ਕਮਲਾ ਹੈਰਿਸ ਨੂੰ ਅਗਲੀ ਰਾਸ਼ਟਰਪਤੀ ਉਮੀਦਵਾਰ ਵਜੋਂ ਸਪੋਰਟ ਦਿੱਤੀ। ਦੱਸਦਈਏ ਕਿ ਜੋਅ ਬਾਈਡੇਨ ਆਪਣੇ ਐਲਾਨ ਵਿੱਚ ਕਿਹਾ ਸੀ ਕਿ ਉਹ ਇਸ ਹਫਤੇ ਰਾਸ਼ਟਰ ਨੂੰ ਆਪਣੇ ਫੈਸਲੇ ਦਾ ਕਾਰਨ ਦੱਸਣਗੇ। ਅਗਲਾ ਰਾਸ਼ਟਰਪਤੀ ਚੁਣੇ ਜਾਣ ਤੱਕ ਜੋਅ ਬਾਈਡੇਨ ਜਨਵਰੀ 2025 ਤੱਕ ਰਾਸ਼ਟਰਪਤੀ ਦੀਆਂ ਸੇਵਾਵਾਂ ਨਿਭਾਉਣਗੇ।