BTV BROADCASTING

NDP ਇੰਟਰਨੈੱਟ, ਹੀਟ ਅਤੇ ਡਾਇਪਰ ਵਰਗੀਆਂ ਜ਼ਰੂਰੀ ਚੀਜ਼ਾਂ ‘ਤੇ GST ਘਟਾਉਣ ਦੇ ਵਾਅਦੇ ਦਾ ਖੁਲਾਸਾ ਕਰਨ ਲਈ ਤਿਆਰ

NDP ਇੰਟਰਨੈੱਟ, ਹੀਟ ਅਤੇ ਡਾਇਪਰ ਵਰਗੀਆਂ ਜ਼ਰੂਰੀ ਚੀਜ਼ਾਂ ‘ਤੇ GST ਘਟਾਉਣ ਦੇ ਵਾਅਦੇ ਦਾ ਖੁਲਾਸਾ ਕਰਨ ਲਈ ਤਿਆਰ

NDP ਇੰਟਰਨੈੱਟ, ਹੀਟ ਅਤੇ ਡਾਇਪਰ ਵਰਗੀਆਂ ਜ਼ਰੂਰੀ ਚੀਜ਼ਾਂ ‘ਤੇ GST ਘਟਾਉਣ ਦੇ ਵਾਅਦੇ ਦਾ ਖੁਲਾਸਾ ਕਰਨ ਲਈ ਤਿਆਰ। ਰਹਿਣ-ਸਹਿਣ ਦੇ ਖਰਚੇ ਦੇ ਨਾਲ, ਕੈਨੇਡਾ ਭਰ ਦੀ ਸੂਬਾਈ ਚੋਣਾਂ ਵਿੱਚ ਅਤੇ ਅਮਰੀਕੀ ਰਾਸ਼ਟਰਪਤੀ ਦੀ ਦੌੜ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੇ ਹੋਏ,ਐਨਡੀਪੀ ਆਗੂ ਜਗਮੀਤ ਸਿੰਘ ਅਗਲੀਆਂ ਫੈਡਰਲ ਚੋਣਾਂ ਲਈ ਆਪਣੀ ਪਾਰਟੀ ਨੂੰ ਸ਼ਾਸਨ ਕਰਨ ਵਾਲੇ ਲਿਬਰਲਾਂ ਤੋਂ ਵੱਖ ਕਰਨ ਲਈ ਇੱਕ ਪ੍ਰੀ-ਮੁਹਿੰਮ ਨੀਤੀ ਦਾ ਖੁਲਾਸਾ ਕਰਨ ਲਈ ਤਿਆਰ ਹਨ।ਜਗਮੀਤ ਸਿੰਘ ਤੋਂ ਇਹ ਐਲਾਨ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ ਕਿ ਐਨਡੀਪੀ ਸਰਕਾਰ ਉਨ੍ਹਾਂ ਦੀ ਪਾਰਟੀ ਵਲੋਂ “ਜ਼ਰੂਰੀ” ਮੰਨੇ ਜਾਣ ਵਾਲੇ ਜੀਐਸਟੀ ਨੂੰ ਹਟਾ ਦੇਵੇਗੀ।ਇਸ ਵਿੱਚ grocery stores ‘ਤੇ pre-made meals ਅਤੇ foods, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੱਪੜੇ, ਡਾਇਪਰ, home heating, ਅਤੇ ਸੈਲਫੋਨ ਅਤੇ ਇੰਟਰਨੈਟ ਬਿੱਲ ਸ਼ਾਮਲ ਹਨ।ਐਨਡੀਪੀ ਦੇ ਇੱਕ ਸੀਨੀਅਰ ਅਧਿਕਾਰੀ ਜਿਸ ਨੂੰ ਇਸ ਪ੍ਰਸਤਾਵ ਬਾਰੇ ਜਨਤਕ ਤੌਰ ‘ਤੇ ਬੋਲਣ ਲਈ ਅਧਿਕਾਰਤ ਨਹੀਂ ਕੀਤਾ ਗਿਆ, ਦਾ ਕਹਿਣਾ ਹੈ ਕਿ ਪਾਰਟੀ ਦਾ ਅੰਦਾਜ਼ਾ ਹੈ ਕਿ ਇਸ ਮੁਹਿੰਮ ਨਾਲ ਔਸਤ ਪਰਿਵਾਰ ਨੂੰ ਸਾਲਾਨਾ $500 ਡਾਲਰ ਦੀ ਬਚਤ ਹੋਵੇਗੀ।ਅਧਿਕਾਰੀ ਦੇ ਮੁਤਾਬਕ ਇਸ ਨੀਤੀ ਦਾ ਮਤਲਬ ਇਹ ਹੋਵੇਗਾ ਕਿ ਲਿਬਰਲ ਸਰਕਾਰ ਲਗਭਗ $5 ਬਿਲੀਅਨ ਡਾਲਰ ਘੱਟ ਟੈਕਸ ਇਕੱਠਾ ਕਰੇਗੀ। ਅਤੇ ਇਸਦੀ ਭਰਪਾਈ ਕਰਨ ਲਈ, NDP ਉਹਨਾਂ ਕੰਪਨੀਆਂ ‘ਤੇ ਇੱਕ ਨਵਾਂ “ਵਾਧੂ ਲਾਭ ਟੈਕਸ” ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਅਸਧਾਰਨ ਤੌਰ ‘ਤੇ ਉੱਚ ਮੁਨਾਫਾ ਕਮਾ ਰਹੀਆਂ ਹਨ।

Related Articles

Leave a Reply