ਮੋਂਟਰੀਆਲ ਦੇ ਵੈਸਟ ਆਈਲੈਂਡ ਵਿੱਚ ਗੋਲੀਆਂ ਚੱਲਣ ਦੇ ਮਾਮਲੇ ਵਿੱਚ ਤਿੰਨ ਲੋਕ ਹਸਪਤਾਲ ਵਿੱਚ ਦਾਖਲ ਹਨ ਅਤੇ ਕਬੇਕ ਦੇ ਬਿਊਰੋ ਡੇ ਐਨਕਿਟਸ ਇੰਡੀਪੈਂਡਾਂਟੇਸ ਮਤਲਬ ਕਿ (BEI) ਐਤਵਾਰ ਰਾਤ ਨੂੰ ਇਥ ਥਾਂ ਤੇ 30 ਤੋਂ 40 ਗੋਲੀਆਂ ਚੱਲਣ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਿਹਾ ਹੈ। ਰਿਪੋਰਟ ਮੁਤਾਬਕ ਮਾਂਟਰੀਅਲ ਪੁਲਿਸ (SPVM) ਨੂੰ ਇੱਕ ਵਿਅਕਤੀ ਵੱਲੋਂ ਇੱਕ 911 ਕਾਲ ਪ੍ਰਾਪਤ ਹੋਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਝਗੜਾ ਸ਼ੁਰੂ ਹੋ ਗਿਆ ਹੈ ਅਤੇ ਡੌਲਰਡ-ਡੇ-ਓਰਮਾ (DDO) ਵਿੱਚ ਸੈਲਾਬੇਰੀ ਬੁਲੇਵਾਰਡ ਅਤੇ ਡਾਵੀਨਿਓਨ ਸਟ੍ਰੀਟ ਦੇ ਕੋਨੇ ‘ਤੇ ਉਸਦੇ ਘਰ ‘ਤੇ ਸੰਭਾਵੀ ਗੋਲੀਆਂ ਚਲਾਈਆਂ ਗਈਆਂ ਸਨ। ਬੀਈਆਈ ਦਾ ਕਹਿਣਾ ਹੈ ਕਿ ਕੋਲ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ, ਅਤੇ ਦੋਵਾਂ ਧਿਰਾਂ ਵਿਚਕਾਰ ਗੋਲੀਬਾਰੀ ਹੋਈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਹੁਣ ਖੇਤਰ ਵਿੱਚ ਇੱਕ ਵੱਡਾ ਸੁਰੱਖਿਆ ਘੇਰਾ ਸਥਾਪਤ ਕੀਤਾ ਗਿਆ ਹੈ। ਸੱਤ ਬੀਈਆਈ ਜਾਂਚਕਰਤਾਵਾਂ ਨੂੰ ਘਟਨਾ ਦੇ ਹਾਲਾਤਾਂ ਦੀ ਜਾਂਚ ਕਰਨ ਲਈ ਨਿਯੁਕਤ ਕੀਤਾ ਗਿਆ ਹੈ।