ਮਾਂਟਰੀਆਲ ਦੇ ਲਛੀਨ ਬੋਰੋ ਵਿੱਚ ਐਤਵਾਰ ਰਾਤ ਨੂੰ ਹੋਈ ਗੋਲੀਬਾਰੀ ਤੋਂ ਬਾਅਦ ਦੋ ਵਿਅਕਤੀਆਂ ਨੂੰ ਹਸਪਤਾਲ ਭੇਜਿਆ ਗਿਆ। ਮਾਂਟਰੀਅਲ ਪੁਲਿਸ (SPVM) ਨੇ ਰਾਤ ਕਰੀਬ 11ਵਜ ਕੇ 20 ਮਿੰਟ ਤੇ ਗੋਲੀਬਾਰੀ ਦਾ ਜਵਾਬ ਦਿੱਤਾ। ਜਿਥੇ 28 ਅਤੇ 33 ਸਾਲ ਦੀ ਉਮਰ ਦੇ ਦੋ ਆਦਮੀ, ਘਟਨਾ ਸਥਾਨ ‘ਤੇ ਹੋਸ਼ ਵਿਚ ਪਾਏ ਗਏ – ਉਨ੍ਹਾਂ ਦੇ ਸ਼ਰੀਰ ਦੇ ਉਪਰਲੇ ਹਿੱਸੇ ‘ਤੇ ਸੱਟਾਂ ਲੱਗੀਆਂ ਹੋਈਆਂ ਸਨ। ਇੱਕ SPVM ਬੁਲਾਰੇ ਨੇ ਕਿਹਾ ਕਿ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ, ਤਾਂ ਉਨ੍ਹਾਂ ਨੇ ਦੋ ਪੀੜਤਾਂ ਨੂੰ ਲੱਭ ਲਿਆ, ਜਿਥੇ ਇੱਕ ਵਾਹਨ ਦੇ ਅੰਦਰ ਅਤੇ ਇੱਕ ਬਾਹਰ ਮੌਜੂਦ ਸੀ। ਰਿਪੋਰਟ ਮੁਤਾਬਕ ਪੀੜਤ – ਜੋ ਇੱਕ ਦੂਜੇ ਨੂੰ ਜਾਣਦੇ ਹਨ ਅਤੇ ਉਹਨਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਅਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੀ ਜਾਨ ਨੂੰ ਖ਼ਤਰਾ ਨਹੀਂ ਹੈ। ਅਧਿਕਾਰੀਆਂ ਦੇ ਅਨੁਸਾਰ, ਪੀੜਤਾਂ ‘ਤੇ ਗੋਲੀਬਾਰੀ ਕਰਨ ਵਾਲੇ ਇੱਕ ਜਾਂ ਵੱਧ ਸ਼ੱਕੀ ਫਿਰ ਇੱਕ ਵਾਹਨ ਵਿੱਚ ਮੌਕੇ ਤੋਂ ਭੱਜ ਗਏ। ਹਾਲਾਂਕਿ ਇਸ ਮਾਮਲੇ ਵਿੱਚ ਅਧਿਕਾਰੀਆਂ ਨੇ ਗਵਾਹਾਂ ਨਾਲ ਗੱਲ ਕੀਤੀ, ਅਤੇ ਅਜੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਪਰ ਜਾਂਚ ਜਾਰੀ ਹੈ।