ਬਹੁਤ ਜ਼ਿਆਦਾ ਮੌਸਮ ਅਤੇ tornado ਨੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਮਿਸ਼ੀਗਨ FedEx ਸਹੂਲਤ ਵਿੱਚ ਦਰਜਨ ਤੋਂ ਵੱਧ ਲੋਕ ਫਸ ਗਏ ਜਿਨ੍ਹਾਂ ਦਾ ਬਾਅਦ ਵਿੱਚ ਰੈਸਕਿਊ ਕੀਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ 50 ਲੋਕ ਬਿਨਾਂ ਕਿਸੇ ਗੰਭੀਰ ਸੱਟ ਦੇ ਨੁਕਸਾਨੇ ਗਈ ਇਮਾਰਤ ਤੋਂ ਰੈਸਕਿਊ ਕਰ ਲਏ ਗਏ। ਰਿਪੋਰਟ ਮੁਤਾਬਕ ਤੂਫਾਨ ਨੇ ਮੱਧ ਪੱਛਮੀ ਅਮਰੀਕਾ ਦੇ ਹੋਰ ਹਿੱਸਿਆਂ ਨੂੰ ਵੀ ਪ੍ਰਭਾਵਿਤ ਕੀਤਾ, ਜਿਸ ਵਿੱਚ ਇਲੀਨੋਈ, ਆਰਕੈਨਸਾ, ਓਹਾਓ ਅਤੇ ਪੱਛਮੀ ਵਰਜੀਨੀਆ ਸ਼ਾਮਲ ਹਨ। ਓਹਾਓ ਤੋਂ ਮਿਸੀਸਿਪੀ ਤੱਕ ਕੁਝ ਤੂਫਾਨ ਦੇ ਨਾਲ ਗੰਭੀਰ ਮੌਸਮ ਚੇਤਾਵਨੀਆਂ ਅਜੇ ਵੀ ਜਾਰੀ ਹਨ। ਮਿਸ਼ੀਗਨ ਚ ਆਏ ਤੂਫਾਨ ਨੇ ਖੇਤਰ ਵਿੱਚ ਇਮਾਰਤਾਂ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਬੁੱਧਵਾਰ ਨੂੰ ਘੱਟੋ-ਘੱਟ 18 ਰਾਜਾਂ ਵਿੱਚ 56 ਮਿਲੀਅਨ ਤੋਂ ਵੱਧ ਲੋਕ ਖ਼ਤਰੇ ਵਿੱਚ ਰਹੇ। ਪਾਵਰ ਆਊਟੇਜ ਯੂਐਸ ਦੀ ਵੈਬਸਾਈਟ ਦੇ ਅਨੁਸਾਰ, 30,000 ਤੋਂ ਵੱਧ ਲੋਕ ਅਜੇ ਵੀ ਬਿਜਲੀ ਤੋਂ ਬਿਨਾਂ ਹਨ। ਰਿਪੋਰਟ ਮੁਤਾਬਕ ਇਸ ਗੰਭੀਰ ਮੌਸਮ ਨੇ ਪਹਿਲੀ ਵਾਰ ਤੂਫਾਨ ਦੀ ਐਮਰਜੈਂਸੀ ਦੀ ਨਿਸ਼ਾਨਦੇਹੀ ਕੀਤੀ ਹੈ ਜਿਸ ਵਿੱਚ ਉੱਚ ਪੱਧਰੀ – ਨੈਸ਼ਨਲ ਵੈਦਰ ਸਰਵਿਸ (NWS) ਤੋਂ ਮਿਸ਼ੀਗਨ ਲਈ ਚੇਤਾਵਨੀ ਜਾਰੀ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਨੇ ਖੇਤਰ ਦੇ ਲਗਭਗ 200 ਮੋਬਾਈਲ ਘਰਾਂ ਨੂੰ ਤਬਾਹ ਕਰ ਦਿੱਤਾ ਜਿਥੇ 16 ਲੋਕਾਂ ਨੂੰ ਗੈਰ-ਗੰਭੀਰ ਸੱਟਾਂ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀ ਅਜੇ ਵੀ “ਖਾਸ ਤੌਰ ‘ਤੇ ਖ਼ਤਰਨਾਕ” ਬਵੰਡਰ ਦੇ ਤੀਜੇ ਦਿਨ ਲਈ ਤਿਆਰ ਹਨ, ਪੂਰਬ ਵਿੱਚ ਸਪਰਿੰਗਫੀਲਡ, ਮਜ਼ੂਰੀ ਤੋਂ ਲੁਈਅਵਿਲ ਅਤੇ ਨੈਸ਼ਵਿਲ ਤੱਕ ਫੈਲੇ ਇੱਕ ਖੇਤਰ ਵਿੱਚ ਗੰਭੀਰ ਮੌਸਮ ਦੇ ਖਤਰੇ ਦੀ ਭਵਿੱਖਬਾਣੀ ਕਰਦੇ ਹਨ।