ਮੈਟ ਗਾਲਾ ‘ਤੇ ਕੈਟੀ ਪੇਰੀ ਅਤੇ ਰਿਆਨਾ ਦੀਆਂ AI ਦੁਆਰਾ ਤਿਆਰ ਕੀਤੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਕੋਈ ਵੀ ਗਾਇਕ ਮੇਟ ਗਾਲਾ ਵਿੱਚ ਮੌਜੂਦ ਨਹੀਂ ਸੀ, ਪਰ ਇਸ ਨਾਲ ਉਨ੍ਹਾਂ ਦੀਆਂ ਜਾਅਲੀ ਤਸਵੀਰਾਂ ਟਵਿੱਟਰ ‘ਤੇ ਵਾਇਰਲ ਹੋਈਆਂ ਜਿਨ੍ਹਾਂ ਤੋਂ ਬਾਅਦ ਫੇਕ ਆਈ ਮੇਟ ਗਾਲਾ ਦੀ ਲੜੀ ਨਹੀਂ ਰੁੱਕੀ। ਕੈਟੀ ਪੇਰੀ ਨੇ ਇਹ ਫੇਕ ਆਈ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਅਤੇ ਕੈਪਸ਼ਨ ਦਿੱਤਾ ਕੀ ਮੈਟ ਗਾਲਾ ਵਿੱਚ ਇਸ ਵਾਰ ਨਹੀਂ ਪਹੁੰਚ ਸਕੀ, ਇਸ ਕਰਕੇ ਇਹ ਕੰਮ ਕਰਨਾ ਪਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਗਾਇਕਾ ਦੇ ਮੌਸ ਟ੍ਰਿਮ ਵਾਲੇ floral gown ਦੀ ਇਹਨਾਂ ਫੇਕ ਤਸਵੀਰਾਂ ਨੂੰ 13 ਮਿਲੀਅਨ ਤੋਂ ਵੀ ਵਧ ਵਾਰ ਦੇਖਿਆ ਜਾ ਚੁੱਕਿਆ ਹੈ। ਤਸਵੀਰ ਨੂੰ ਸਭ ਤੋਂ ਪਹਿਲਾਂ ਨਿਊਯਾਰਕ ਦੇ ਮਿਊਜ਼ੀਅਮ ਆਫ਼ ਮਾਡਰਨ ਆਰਟ ਵਿੱਚ ਰੈੱਡ ਕਾਰਪੇਟ ਇਵੈਂਟ ਦੀ ਸ਼ੁਰੂਆਤ ਵਿੱਚ ਕੈਪਸ਼ਨ ਦੇ ਨਾਲ ਪੋਸਟ ਕੀਤਾ ਗਿਆ ਸੀ: “ਕੈਟੀ ਪੇਰੀ। ਬੱਸ ਇਹ ਹੈ। ਪ੍ਰਸ਼ੰਸਕਾਂ ਨੇ ਪੇਰੀ ਦੇ ਇੰਸਟਾਗ੍ਰਾਮ ਪੋਸਟ ਦਾ ਜਵਾਬ ਦਿੱਤਾ ਅਤੇ ਮੰਨਿਆ ਕਿ ਉਨ੍ਹਾਂ ਨੂੰ ਤਸਵੀਰ ਦੁਆਰਾ ਮੂਰਖ ਬਣਾਇਆ ਗਿਆ ਸੀ। ਹਾਲਾਂਕਿ ਤੁਸੀਂ ਸੋਚ ਸਕਦੇ ਹੋ ਕਿ ਇਹ ਚੀਜ਼ਾਂ ਇਹਨੀਆਂ ਕਿਉਂ ਮੈਟਰ ਕਰਦੀਆਂ ਨੇ ਕਿਉਂਕਿ ਇਹ ਸਿਰਫ ਇੱਕ ਰੈੱਡ ਕਾਰਪੇਟ ਹੈ ਕੋਈ ਇਲੈਕਸ਼ਨ ਨਹੀਂ। ਪਰ ਇਸ ਤੋਂ ਸਾਨੂੰ ਇਹ ਪਤਾ ਲੱਗ ਰਿਹਾ ਹੈ ਕਿ ਕਿਵੇਂ ਏਆਈ ਆਏ ਦਿਨ ਹੋਰ ਵੀ ਯਕੀਨੀ ਬਣਦਾ ਜਾ ਰਿਹਾ ਹੈ। ਜੋ ਕੈਟੀ ਪੇਰੀ ਦੀ ਆਪਣੀ ਮਾਂ ਨੂੰ ਵੀ ਧੋਖਾ ਦੇਣ ਵਿੱਚ ਕਾਮਯਾਬ ਰਿਹਾ। ਹਾਲਾਂਕਿ ਜੇ ਤੁਸੀਂ ਇਹਨਾਂ ਤਸਵੀਰਾਂ ਨੂੰ ਥੋੜਾ ਹੋਰ ਜ਼ੂਮ ਕਰਕੇ ਗੌਰ ਨਾਲ ਵੇਖੋਗੇ ਤਾਂ ਕੀਤੇ ਨਾ ਕੀਤੇ ਤੁਹਾਨੂੰ ਅਸਲੀ ਤੇ ਨਕਲੀ ਵਿੱਚ ਫਰਕ ਆਪ ਪਤਾ ਚੱਲ ਜਾਵੇਗਾ।