BTV BROADCASTING

Lok Sabha Election Result 2024 : ਪੰਜਾਬ ‘ਚ ਦੇਖੋ ਕਿਸ ਨੂੰ ਕਿਥੋਂ ਮਿਲੀ ਜਿੱਤ

Lok Sabha Election Result 2024 : ਪੰਜਾਬ ‘ਚ ਦੇਖੋ ਕਿਸ ਨੂੰ ਕਿਥੋਂ ਮਿਲੀ ਜਿੱਤ

1..ਗੁਰਦਾਸਪੁਰ : ਕਾਂਗਰਸ ਦੇ ਸੁਖਜਿੰਦਰ ਰੰਧਾਵਾ ਜੇਤੂ ਐਲਾਨੇ, ਭਾਜਪਾ ਦੇ ਦਿਨੇਸ਼ ਬੱਬੂ ਰਹੇ ਦੂਜੇ ਨੰਬਰ ‘ਤੇ

ਗੁਰਦਾਸਪੁਰ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੇੜਲੇ ਵਿਰੋਧੀ ਭਾਜਪਾ ਦੇ ਦਿਨੇਸ਼ ਸਿੰਘ ਬੱਬੂ ਤੋਂ ਜਿੱਤ ਗਏ ਹਨ। ਆਪ ਦੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਤੀਸਰੇ ਨੰਬਰ ਤੇ ਬਣੇ ਹੋਏ ਹਨ। ਰੰਧਾਵਾ ਦੀ ਵੱਡੀ ਜਿੱਤ ਨੂੰ ਵੇਖਦਿਆਂ ਉਹਨਾਂ ਦੇ ਸਮਰਥਕਾਂ ਅਤੇ ਕਾਂਗਰਸ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਜਿੱਤ ਦਾ ਜਸ਼ਨ ਮਨਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਲੋਕ ਸਭਾ ਚੋਣਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਚੌਥੇ ਗੇੜ ਵਿੱਚ ਗੁਰਦਾਸਪੁਰ ਸੀਟ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ 1978 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

2..ਪਟਿਆਲਾ ਲੋਕ ਸਭਾ ਸੀਟ ‘ਤੇ ਕਾਂਗਰਸ ਦੇ ਧਰਮਵੀਰ ਗਾਂਧੀ ਦਾ ਕਬਜ਼ਾ, ਪਰਨੀਤ ਕੌਰ ਤੀਜੇ ਨੰਬਰ ‘ਤੇ

ਪੰਜਾਬ ਦੀਆਂ ਵੀਆਈਪੀ ਸੀਟਾਂ ‘ਚ ਸ਼ਾਮਲ ਪਟਿਆਲਾ ਲੋਕ ਸਭਾ ਸੀਟ (Patiala Lok Sabha Seat) ‘ਤੇ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ (Dr. Dharmvir Gandhi) ਨੇ ਜਿੱਤ ਹਾਸਲ ਕੀਤੀ ਹੈ। ਆਮ ਆਦਮੀ ਪਾਰਟੀ ਦੇ ਡਾ. ਬਲਬੀਰ ਸਿੰਘ ਦੂਜੇ ਤੇ ਭਾਜਪਾ ਦੀ ਉਮੀਦਵਾਰ ਅਤੇ 2019 ਦੀਆਂ ਲੋਕ ਸਭਾ ਚੋਣਾਂ ‘ਚ ਜੇਤੂ ਰਹੇ ਪਰਨੀਤ ਕੌਰ ਤੀਜੇ ਸਥਾਨ ‘ਤੇ ਰਹੇ।

3..ਫ਼ਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੂੰ ਜੇਤੂ

ਦੇਸ਼ ‘ਚ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਅੱਜ ਆ ਗਏ ਹਨ। ਜੇ ਗੱਲ ਪੰਜਾਬ ਦੇ ਲੋਕ ਸਭਾ ਹਲਕੇ ਫ਼ਰੀਦਕੋਟ ਦੇ ਕਰੀਏ ਤਾਂ ਇੱਥੋਂ ਭਾਜਪਾ ਦੇ ਹੰਸ ਰਾਜ ਹੰਸ, ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ, ਕਾਂਗਰਸ ਦੇ ਅਮਰਜੀਤ ਕੌਰ ਸਾਹੋਕੇ, ਅਕਾਲੀ ਦਲ ਦੇ ਰਾਜਵਿੰਦਰ ਸਿੰਘ ਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਚੋਣ ਮੈਦਾਨ ‘ਚ ਸਨ। ਇੱਥੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਵੋਟਾਂ ਦੀ ਗਿਣਤੀ ਵੇਲੇ ਤੋਂ ਹੀ ਅੱਗੇ ਸਨ ਤੇ ਹੁਣ ਤਕ ਜੇਤੂ ਲੀਡ ਬਣਾਈ ਹੋਈ ਹੈ।

4..ਹੁਸ਼ਿਆਰਪੁਰ ‘ਚ ਆਮ ਆਦਮੀ ਪਾਰਟੀ ਦੇ ਡਾ. ਰਾਜ ਕੁਮਾਰ 43 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਜੇਤੂ

ਹੁਸ਼ਿਆਰਪੁਰ ਵਿੱਚ ਸਮੀਕਰਨ ਪਹਿਲਾਂ ਨਾਲੋਂ ਵੱਖਰੇ ਹਨ। ਮੌਜੂਦਾ ਸਾਂਸਦ ਸੋਮਪ੍ਰਕਾਸ਼ ਇਸ ਵਾਰ ਚੋਣ ਮੈਦਾਨ ਵਿੱਚ ਨਹੀਂ ਹਨ। ਵਿਰੋਧੀ ਧਿਰ ਦੀ ਅਣਦੇਖੀ ਕਰਦਿਆਂ ਭਾਜਪਾ ਨੇ ਉਨ੍ਹਾਂ ਦੀ ਪਤਨੀ ਅਨੀਤਾ ਸੋਮਪ੍ਰਕਾਸ਼ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਆਪ ਦੇ ਉਮੀਦਵਾਰ ਡਾ. ਰਾਜ ਕੁਮਾਰ ਹੁਸ਼ਿਆਰਪੁਰ ਲਗਾਤਾਰ ਸਭ ਤੋਂ ਅੱਗੇ ਰਹੇ ਹਨ ਤੇ ਹੁਣ ਉਨ੍ਹਾਂ ਨੇ 43708 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਕਾਂਗਰਸ ਦੀ ਯਾਮਿਨੀ ਗੋਮਰ ਨੂੰ 255141 ਵੋਟਾਂ ਮਿਲੀਆਂ ਤੇ ਉਹ ਦੂਜੇ ਸਥਾਨ ਤੇ ਰਹੇ। ਭਾਜਪਾ ਦੀ ਅਨਿਤ ਸੋਮ ਪ੍ਰਕਾਸ਼ 194208 ਵੋਟਾਂ ਨਾਲ ਤੀਜੇ ਸਥਾਨ ਤੇ ਰਹੇ।

5..ਸ੍ਰੀ ਆਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗ ਜੇਤੂ

6..ਜਲੰਧਰ ਤੋਂ ਸਾਬਕਾ CM ਚਰਨਜੀਤ ਸਿੰਘ ਚੰਨੀ ਜੇਤੂ

ਸਾਬਕਾ ਮੁੱਖ ਮੰਤਰੀ ਤੇ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਰਿਕਾਰਡ 1.64 ਲੱਖ ਵੋਟਾਂ ਨਾਲ ਜੇਤੂ ਐਲਾਨ ਦਿੱਤਾ ਗਿਆ ਹੈ।

7..ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਜੇਤੂ ਕਰਾਰ

ਪੰਜਾਬ ਦੀ ਜਨਤਾ ਦੀਆਂ ਨਜ਼ਰਾਂ ਵੀਆਈਪੀ ਸੀਟ ਬਠਿੰਡਾ ‘ਤੇ ਟਿਕੀਆਂ ਹੋਈਆਂ ਸਨ ਜਿੱਥੋਂ ਬੀਬੀ ਹਰਸਿਮਰਤ ਕੌਰ ਬਾਦਲ ਲਗਾਤਾਰ ਚੌਥੀ ਵਾਰ ਸੰਸਦੀ ਚੋਣ ਜਿੱਤ ਗਏ ਹਨ। ਬੀਬੀ ਬਾਦਲ ਨੂੰ 52,068 ਵੋਟਾਂ ਨਾਲ ਜੇਤੂ ਐਲਾਨ ਦਿੱਤਾ ਗਿਆ ਹੈ। ਇੱਥੇ ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਸੀ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਭਾਜਪਾ ਵੱਲੋਂ ਚੋਣ ਮੈਦਾਨ ‘ਚ ਸਨ।

8…ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਜੇਤੂ ਰਹੇ

ਮੁੱਖ ਮੰਤਰੀ ਭਗਵੰਤ ਮਾਨ ਦੇ ਗੜ੍ਹ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਕਾਂਗਰਸ ਦੇ ਸੁਖਪਾਲ ਖਹਿਰਾ ਨੂੰ ਹਰਾਇਆ। ਸ਼੍ਰੋਮਣੀ ਅਕਾਲੀ ਦਲ (ਅ) ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਤੀਜੇ ਸਥਾਨ ’ਤੇ ਰਹੇ।

9…ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਔਜਲਾ ਤੀਜੀ ਵਾਰ ਜਿੱਤੇ

ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਔਜਲਾ ਤੀਜੀ ਵਾਰ ਜਿੱਤੇ ਹਨ।

10..ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੀ ਜਿੱਤ

ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਅਮਰ ਸਿੰਘ ਜੇਤੂ ਰਹੇ ਹਨ।

11…ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਜੇਤੂ

ਪੰਜਾਬ ਦੀਆਂ 13 ‘ਚੋਂ 3 ਲੋਕ ਸਭਾ ਸੀਟਾਂ ‘ਤੇ ਗਿਣਤੀ ਜਾਰੀ ਹੈ। ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਜੇਤੂ ਰਹੇ ਹਨ।

12…ਚੰਡੀਗੜ੍ਹ ‘ਚ ਕਾਂਗਰਸ ਦਾ ਝੰਡਾ

ਚੰਡੀਗੜ੍ਹ ਤੋਂ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਜਿੱਤ ਦਰਜ ਕੀਤੀ ਹੈ।

13.. ਲੁਧਿਆਣਾ ਤੋਂ ਰਾਜਾ ਵੜਿੰਗ ਨੇ ਜਿੱਤ ਕੀਤੀ ਹਾਸਿਲ

Related Articles

Leave a Reply