ਲੈਥਬ੍ਰਿਜ ਪੁਲਿਸ ਨੇ ਇੱਕ ਕਥਿਤ ਡਾਇਲ-ਏ-ਡੋਪ ਆਪ੍ਰੇਸ਼ਨ ਤੋਂ 85 ਹਜ਼ਾਰ ਡਾਲਰ ਤੋਂ ਵੱਧ ਕੀਮਤ ਦੀ ਕੋਕੀਨ ਜ਼ਬਤ ਕੀਤੀ ਹੈ। ਜਾਂਚਕਰਤਾਵਾਂ ਨੇ 6 ਮਾਰਚ ਨੂੰ ਪੱਛਮੀ ਪਾਸੇ ਦੇ ਇੱਕ ਘਰ ਦੀ ਤਲਾਸ਼ੀ ਲਈ, ਜਿਸ ਦੌਰਾਨ ਉਨ੍ਹਾਂ ਨੇ 850 ਗ੍ਰਾਮ ਕੋਕੀਨ, 24,360 ਡਾਲਰ ਨਕਦ, ਇੱਕ ਬਫਿੰਗ ਏਜੰਟ, ਨਸ਼ੀਲੇ ਪਦਾਰਥਾਂ ਦਾ ਸਮਾਨ ਅਤੇ ਚੋਰੀ ਕੀਤੀ ਗਈ ਜਾਇਦਾਦ ਵੀ ਜ਼ਬਤ ਕੀਤੀ। ਘਰ ਤੋਂ ਗ੍ਰਿਫਤਾਰ ਕੀਤੇ ਗਏ 35 ਸਾਲਾ ਐਡਮਿੰਟਨ ਵਿਅਕਤੀ ‘ਤੇ $5,000 ਤੋਂ ਵੱਧ ਦੇ ਅਪਰਾਧ ਦੀ ਕਮਾਈ ਅਤੇ ਤਸਕਰੀ ਦੇ ਉਦੇਸ਼ ਨਾਲ ਕਬਜ਼ਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ ਵਿਅਕਤੀ ਨੂੰ ਹਿਰਾਸਤ ਚੋਂ ਰਿਹਾਅ ਕਰ ਦਿੱਤਾ ਗਿਆ ਹੈ ਪਰ ਉਸ ਨੂੰ 21 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।