ਓਨਟੈਰੀਓ ਵਿੱਚ ਡਰਹਮ ਫੈਡਰਲ ਬਾਏਇਲੈਕਸ਼ਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਿਬਰਲ ਪਾਰਟੀ ਦੇ ਉਮਦੀਵਾਰ ਰੌਬਰਟ ਰੌਕ ਦਾ ਸਮਰਥਨ ਕਰਨ ਲਈ ਪਹੁੰਚੇ ਸੀ। ਜਿਥੇ ਉਨ੍ਹਾਂ ਨੂੰ ਇਸ ਕੈਂਪੇਨ ਦੌਰਾਨ ਇੱਕ ਬ੍ਰੂਅਰਜ਼ ਪੈਂਟਰੀ ਨੇ ਹੋਸਟ ਕੀਤਾ ਸੀ। ਪਰ ਓਨਟੈਰੀਓ ਬਰੂਅਰੀ ਨੂੰ ਪ੍ਰਧਾਨ ਮੰਤਰੀ ਨੂੰ ਹੋਸਟ ਕਰਨਾ ਕਾਫੀ ਮਹਿੰਗਾ ਪੈ ਗਿਆ ਕਿਉਂਕਿ ਉਸ ਤੋਂ ਬਾਅਦ ਪੈਂਟਰੀ ਨੂੰ ਸੈਂਕੜੇ ਨਫਰਤ ਭਰੇ ਸੰਦੇਸ਼ਾਂ ਦਾ ਸਾਹਮਣਾ ਕਰਨਾ ਪਿਆ। ਦਰਅਸਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੋਮਨਵਿਲ, ਓਨਟੈਰੀਓ ਚ ਇੱਕ ਬ੍ਰੂਵਰ ਪੈਂਟਰੀ ਦਾ ਦੌਰਾ ਕਰਨ ਅਤੇ ਰੌਬਰਟ ਰੌਕ ਦਾ ਸਮਰਥਨ ਕਰਨ ਲਈ ਪਹੁੰਚੇ ਸੀ।
ਜਿਸ ਤੋਂ ਬਾਅਦ ਬ੍ਰੂਵਰੀ ਨੇ ਇਸ ਈਵੈਂਟ ਦੀ ਇੱਕ ਤਸਵੀਰ ਪੋਸਟ ਕੀਤੀ ਅਤੇ ਕਿਹਾ ਕਿ ਇਹ ਰਾਤ ਦੇ ਹਰ ਘੰਟੇ ਵਿੱਚ ਦਰਜਨਾਂ ਨਕਾਰਾਤਮਕ ਗੂਗਲ ਸਮੀਖਿਆਵਾਂ, ਅਪਮਾਨਜਨਕ ਈਮੇਲਾਂ ਅਤੇ ਫੋਨ ਕਾਲਾਂ ਨਾਲ ਭਰ ਗਿਆ ਸੀ। ਜਿਸ ਤੋਂ ਬਾਅਦ ਬ੍ਰੂਵਰਸ ਪੈਂਟਰੀ ਨੇ ਕਿਹਾ ਕਿ ਮੈਂ ਸਿਆਸੀ ਨਹੀਂ ਹਾਂ ਤੇ ਨਾ ਹੀ ਮੈਂ ਕੋਈ ਸਿਆਸਤਦਾਨ ਹਾਂ। ਅਤੇ ਨਾ ਹੀ ਮੈਂ ਮੋਟੀ ਚਮੜੀ ਦਾ ਹਾਂ। ਜਿੰਨ੍ਹਾਂ ਲੋਕਾਂ ਨੇ ਇਹ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ ਇਹ ਮੇਰੇ ਕਾਰੋਬਾਰ ਬਾਰੇ ਟਿੱਪਣੀਆਂ ਹਨ, ਤੁਹਾਡੀਆਂ ਟਿੱਪਣੀਆਂ ਅਤੇ ਅਪਮਾਨਜਨਕ ਫੋਨ ਕਾਲਾਂ ਨੇ ਮੈਨੂੰ ਦੁਖੀ ਕੀਤਾ ਹੈ।