ISIS ਦਾ ਸ਼ੱਕੀ ਜੂਨ 2023 ਵਿੱਚ ਵਿਦਿਆਰਥੀ ਵੀਜ਼ੇ ‘ਤੇ ਆਇਆ ਸੀ ਕੈਨੇਡਾ- ਮੰਤਰੀ ਦਾ ਬਿਆਨ।ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੱਕ ਨਵੇਂ ਬਿਆਨ ਵਿੱਚ ਕਿਹਾ ਕਿ ਕਿਊਬਿਕ ਵਿੱਚ ਗ੍ਰਿਫਤਾਰ ਕੀਤਾ ਗਿਆ ਪਾਕਿਸਤਾਨੀ ਵਿਅਕਤੀ, ਜੋ ਕਥਿਤ ਤੌਰ ‘ਤੇ ਇੱਕ ਯਹੂਦੀ ਕੇਂਦਰ ਵਿੱਚ ਸਮੂਹਿਕ ਗੋਲੀਬਾਰੀ ਕਰਨ ਲਈ ਨਿਊਯਾਰਕ ਜਾ ਰਿਹਾ ਸੀ, ਇੱਕ ਵਿਦਿਆਰਥੀ ਵੀਜ਼ੇ ‘ਤੇ ਪਿਛਲੇ ਸਾਲ ਕੈਨੇਡਾ ਆਇਆ ਸੀ। ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਹੰਮਦ ਸ਼ਾਹਜ਼ੇਬ ਖਾਨ, ਜਿਸ ‘ਤੇ ਪਿਛਲੇ ਹਫਤੇ ਆਈਐਸਆਈਐਸ ਦੀ ਦਹਿਸ਼ਤਗਰਦੀ ਦੀ ਸਾਜ਼ਿਸ਼ ਦਾ ਦੋਸ਼ ਲਗਾਇਆ ਗਿਆ ਹੈ, ਨੂੰ ਮਈ 2023 ਵਿੱਚ ਵਿਦਿਆਰਥੀ ਵੀਜ਼ਾ ਮਿਲਿਆ ਸੀ ਅਤੇ ਉਹ 24 ਜੂਨ, 2023 ਨੂੰ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ‘ਤੇ ਪਹੁੰਚਿਆ ਸੀ। ਇਸ ਤੋਂ ਅੱਗੇ ਮਿਲਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਫਿਲਹਾਲ ਇਸ ਵਿਅਕਤੀ ਬਾਰੇ ਮੈਂ ਇਹੀ ਦੱਸ ਸਕਦਾ ਹਾਂ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਇਸ ਤੇ ਹੋਰ ਟਿੱਪਣੀ ਨਾ ਕਰੀਏ ਕਿਉਂਕਿ ਅਸਲ ਵਿੱਚ ਇਸ ਤੋਂ ਅੱਗੇ ਕੋਈ ਵੀ ਟਿੱਪਣੀ ਕਰਨਾ ਖ਼ਤਰਨਾਕ ਹੈ। ਮੰਤਰੀ ਨੇ ਬਿਆਨ ਦਿੰਦੇ ਹੋਏ ਇਸ ਤੋਂ ਅੱਗੇ ਕਿਹਾ ਕਿ ਕੋਈ ਵੀ ਬਚਾਅ ਪੱਖ ਦਾ ਵਕੀਲ ਇਸ ਕੇਸ ਬਾਰੇ ਉਨ੍ਹਾਂ ਦੀਆਂ ਟਿੱਪਣੀਆਂ ਵਿੱਚ ਚੁਣੇ ਹੋਏ ਅਧਿਕਾਰੀਆਂ ਨੂੰ ਦੇਖ ਰਿਹਾ ਹੈ, ਅਤੇ ਉਹ ਕਿਸੇ ਵੀ ਅਜਿਹੀ ਟਿੱਪਣੀ ਨੂੰ ਖਾਰਜ ਕਰ ਰਹੇ ਹਨ ਜੋ ਨਿਆਂਇਕ ਪ੍ਰਕਿਰਿਆ ਨਾਲ ਸਮਝੌਤਾ ਕਰਨ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਕੰਜ਼ਰਵੇਟਿਵਾਂ ਦੀ “ਬਹੁਤ ਹੀ ਲਾਪਰਵਾਹੀ”ਹੈ ਕਿ ਉਹ ਖਾਨ ਬਾਰੇ “ਦੁਬਾਰਾ ਆਪਣਾ ਮੂੰਹ ਖੋਲ੍ਹ ਰਹੇ ਹਨ ਅਤੇ ਵਿਰੋਧੀ ਧਿਰ ਦੇ ਲੀਡਰ ਪੀਅਰੇ ਪੋਲੀਵਰੇ ਦੇ ਸਲਾਹਕਾਰਾਂ ਨੂੰ “ਉਸਨੂੰ ਆਪਣਾ ਮੂੰਹ ਬੰਦ ਕਰਨ ਦੀ ਸਲਾਹ ਦੇਣੀ ਚਾਹੀਦੀ ਹੈ।