ਲੇਬਰ ਮੰਤਰੀ ਸ਼ੀਮੇਸ ਓ’ਰੀਗਨ ਨੇ ਐਲਾਨ ਕੀਤਾ ਹੈ ਕਿ ਉਹ ਅਗਲੀਆਂ ਫੈਡਰਲ ਚੋਣਾਂ ਵਿੱਚ ਨਹੀਂ ਲੜਨਗੇ, ਅਤੇ ਅੱਜ ਆਪਣੇ ਕੈਬਨਿਟ ਅਹੁਦੇ ਤੋਂ ਅਸਤੀਫਾ ਦੇਣਗੇ। ਓ’ਰੀਗਨ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਐਲਾਨ ਕੀਤਾ, ਇਸ ਤੋਂ ਪਹਿਲਾਂ ਕਨੇਡੀਅਨ ਮੀਡੀਆ ਵਿੱਚ ਲੰਬੇ ਸਮੇਂ ਤੋਂ ਖਬਰਾਂ ਸਨ ਕੀ ਲਿਬਰਲ ਮੰਤਰੀ ਨਿੱਜੀ ਕਾਰਨਾਂ ਕਰਕੇ ਰਾਜਨੀਤੀ ਛੱਡਣ ਸਕਦੇ ਹਨ। ਜੋ ਹੁਣ ਮੰਤਰੀ ਦੇ ਐਲਾਨ ਤੋਂ ਬਾਅਦ ਸੱਚ ਹੋ ਗਿਆ ਹੈ। ਹਾਲਾਂਕਿ ਮੰਤਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਅਗਲੀਆਂ ਚੋਣਾਂਤੱਕ ਐਮਪੀ ਬਣੇ ਰਹਿਣਗੇ। ਓ’ਰੀਗਨ ਆਪਣੀ ਪੋਸਟ ਵਿੱਚ ਅਹੁਦਾ ਛੱਡਣ ਨੂੰ ਲੈ ਕੇ ਲਿਖਿਆ ਕਿ ਇਹ ਮੁਸ਼ਕਿਲ ਫੈਸਲੇ ਹਨ। ਇਸ ਰਾਈਡਿੰਗ ਦੇ ਲੋਕਾਂ ਦੁਆਰਾ ਨੌਂ ਸਾਲਾਂ ਵਿੱਚ ਤਿੰਨ ਚੋਣਾਂ ਵਿੱਚ ਸੰਸਦ ਮੈਂਬਰ ਵਜੋਂ ਚੁਣਿਆ ਜਾਣਾ ਮੇਰੇ ਲਈ ਇੱਕ ਬਹੁਤ ਵੱਡਾ ਸਨਮਾਨ ਹੈ। ਮੰਤਰੀ ਨੇ ਆਪਣੀ ਪੋਸਟ ਵਿੱਚ ਅੱਗੇ ਕਿਹਾ ਕਿ ਪਰ, ਆਖਰਕਾਰ, ਮੇਰਾ ਪਰਿਵਾਰ ਪਹਿਲਾਂ ਆਉਂਦਾ ਹੈ। ਮੈਨੂੰ ਇੱਕ ਬਿਹਤਰ ਪਤੀ, ਪੁੱਤਰ, ਅੰਕਲ ਅਤੇ ਦੋਸਤ ਬਣਨ ਦੀ ਲੋੜ ਹੈ, ਅਤੇ ਇਸ ਮੇਰੇ ਲਈ ਮਾਈਨੇ ਰੱਖਦਾ ਹੈ ਜਿਸ ਕਰਕੇ ਇਸ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਬਹੁਤ ਸਮਾਂ ਚਾਹੀਦਾ ਹੈ। ਸੂਤਰਾਂ ਮੁਤਾਬਕ ਕਿ ਓ’ਰੀਗਨ ਨੇ ਪ੍ਰਧਾਨ ਮੰਤਰੀ ਨੂੰ ਕੈਨੇਡਾ ਡੇਅ ‘ਤੇ ਰਾਜਨੀਤੀ ਤੋਂ ਦੂਰ ਰਹਿਣ ਦੇ ਆਪਣੇ ਫੈਸਲੇ ਦੀ ਜਾਣਕਾਰੀ ਪਹਿਲਾਂ ਹੀ ਦੇ ਦਿੱਤੀ ਸੀ। ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਬਿਆਨ ਦੇ ਅਨੁਸਾਰ, ਓ’ਰੀਗਨ ਦੇ ਬਦਲੇ ਅੱਜ ਰਿਡੋ ਹਾਲ ਵਿੱਚ ਸਹੁੰ ਚੁਕਾਈ ਜਾਵੇਗੀ। ਕਾਬਿਲੇਗੌਰ ਹੈ ਕਿ ਇਹ ਐਲਾਨ, ਫੈਡਰਲ ਲਿਬਰਲਾਂ ਦੇ ਜਨਤਕ ਰਾਏ ਪੋਲਾਂ ਵਿੱਚ ਨਿਰੰਤਰ ਗਿਰਾਵਟ, ਅਤੇ ਜਿਵੇਂ ਕਿ ਇਸ ਗਰਮੀ ਵਿੱਚ ਇੱਕ ਸੰਭਾਵੀ ਕੈਬਨਿਟ ਤਬਦੀਲੀ ਬਾਰੇ ਕਿਆਸ ਅਰਾਈਆਂ ਵੱਧ ਰਹੀਆਂ ਹਨ ਦੇ ਵਿਚਕਾਰ ਆਇਆ ਹੈ। ਦੱਸਦਈਏ ਕਿ ਐਬਕਸ ਡੇਟਾ ਦੇ ਇੱਕ ਨਵੇਂ ਪੋਲ ਦੇ ਅਨੁਸਾਰ, 61 ਫੀਸਦੀ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਉਹ ਅਗਲੀਆਂ ਫੈਡਰਲ ਚੋਣਾਂ ਵਿੱਚ ਸਰਕਾਰ ਵਿੱਚ ਤਬਦੀਲੀ ਲਈ ਵੋਟ ਕਰਨਗੇ।