BTV BROADCASTING

Watch Live

GOLDY BRAR  ਗਰੋਹ ਦੇ ਤਿੰਨ ਮੈਂਬਰ ਕਾਰ ਤੇ ਹਥਿਆਰਾਂ ਸਮੇਤ ਕਾਬੂ

GOLDY BRAR ਗਰੋਹ ਦੇ ਤਿੰਨ ਮੈਂਬਰ ਕਾਰ ਤੇ ਹਥਿਆਰਾਂ ਸਮੇਤ ਕਾਬੂ

ਬਠਿੰਡਾ, ਪੰਜਾਬ ਦੇ ਸੀਆਈਏ 2 ਦੀ ਪੁਲਿਸ ਨੇ ਮੋਡ ਇਲਾਕੇ ਤੋਂ GOLDY BRAR ਗਿਰੋਹ ਦੇ ਤਿੰਨ ਮੈਂਬਰਾਂ ਨੂੰ ਇੱਕ ਕਾਰ ਅਤੇ ਤਿੰਨ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਜਦੋਂਕਿ ਪੁਲਿਸ ਵੱਲੋਂ ਫੜੇ ਗਏ ਤਿੰਨਾਂ ਮੁਲਜ਼ਮਾਂ ਦੇ ਬਾਕੀ ਦੋ ਸਾਥੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਕਾਬੂ ਕੀਤੇ ਤਿੰਨਾਂ ਮੁਲਜ਼ਮਾਂ ਕਰਨਦੀਪ ਸਿੰਘ ਉਰਫ਼ ਕੰਨੂ ਮੌੜ ਮੰਡੀ, ਰਘਵੀਰ ਸਿੰਘ, ਕੁਲਵਿੰਦਰ ਸਿੰਘ ਵਾਸੀ ਕੋਟਸ਼ਮੀਰ, ਮਨਿੰਦਰ ਸਿੰਘ ਵਾਸੀ ਤਲਵੰਡੀ ਸਾਬੋ ਅਤੇ ਗੁਰਪ੍ਰੀਤ ਸਿੰਘ ਵਾਸੀ ਭੀਖੀ ਜ਼ਿਲ੍ਹਾ ਮਾਨਸਾ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੀ ਧਾਰਾ ਮੌੜ ਥਾਣੇ ਵਿੱਚ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਸੂਤਰਾਂ ਨੇ ਦੱਸਿਆ ਕਿ ਸੀ.ਆਈ.ਏ.2 ਦੀ ਪੁਲਸ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੌੜ ਮੰਡੀ ਇਲਾਕੇ ‘ਚ ਕੁਝ ਨੌਜਵਾਨ ਹਥਿਆਰਾਂ ਸਮੇਤ ਕਾਰਾਂ ‘ਚ ਘੁੰਮ ਰਹੇ ਹਨ। ਜਿਸ ਦੇ ਚੱਲਦਿਆਂ ਉਕਤ ਸੂਚਨਾ ਦੇ ਆਧਾਰ ‘ਤੇ ਥਾਣਾ ਮੌੜ ਦੀ ਪੁਲਿਸ ਨੇ ਨਾਕਾਬੰਦੀ ਕਰਕੇ ਕਾਰ ਸਵਾਰਾਂ ਨੂੰ ਚੈਕਿੰਗ ਲਈ ਰੋਕਿਆ ਤਾਂ ਕਾਰ ਸਵਾਰਾਂ ਕਰਨਦੀਪ ਸਿੰਘ ਉਰਫ਼ ਕਨੂੰ, ਰਘਵੀਰ ਸਿੰਘ ਕੋਲੋਂ ਤਿੰਨ 30 ਬੋਰ ਦੇ ਹਥਿਆਰ ਬਰਾਮਦ ਹੋਏ | ਕੁਲਵਿੰਦਰ ਸਿੰਘ। ਪੁਲੀਸ ਟੀਮ ਨੇ ਜਦੋਂ ਇਨ੍ਹਾਂ ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਤਾਂ ਮੁਲਜ਼ਮਾਂ ਨੇ ਆਪਣੇ ਦੋ ਹੋਰ ਸਾਥੀਆਂ ਮਨਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਨਾਂ ਉਜਾਗਰ ਕੀਤੇ ਜਿਸ ਤੋਂ ਬਾਅਦ ਪੁਲੀਸ ਨੇ ਮੌੜ ਥਾਣੇ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Related Articles

Leave a Reply