ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਓਨਟਾਰੀਓ ਅਤੇ ਕਿਊਬੇਕ ਵਿੱਚ ਵਿਕਣ ਵਾਲੇ ਇੱਕ ਖਾਸ ਚਾਕਲੇਟ ਬ੍ਰਾਂਡ ਲਈ ਇੱਕ ਰੀਕਾਲ ਜਾਰੀ ਕੀਤਾ ਹੈ। ਗੈਰ-ਐਲਾਨੇ ਦੁੱਧ ਅਤੇ ਸੋਇਆ ਕਾਰਨ “ਗਿਫਟ ਚਾਕਲੇਟ” ਲਈ ਇਹ ਰੀਕਾਲ ਜਾਰੀ ਕੀਤਾ ਗਿਆ ਅਤੇ ਗਿਫਟ ਚਾਕਲੇਟ ਨੂੰ ਸਟੋਰਾਂ ਤੋਂ ਵਾਪਸ ਬੁਲਾਇਆ ਗਿਆ। ਹੈਲਥ ਕੈਨੇਡਾ ਦੀ ਵੈੱਬਸਾਈਟ ਦੇ ਅਨੁਸਾਰ, ਪ੍ਰਭਾਵਿਤ ਉਤਪਾਦ ਦਾ ਆਕਾਰ 198 ਗ੍ਰਾਮ ਹੈ। ਇਸ ਵਿੱਚ ਹੇਠਾਂ ਦਿੱਤਾ UCP ਕੋਡ ਹੈ: 6 934169 900069। ਅਤੇ ਇਸ ਦੇ ਡੱਬੇ ਤੇ ਬੈਸਟ ਬੀਫੋਰ ਦੀ ਡੇਟ: 30.12.2024 ਲੇਬਲ ਕੀਤੀ ਹੋਈ ਹੈ। ਕੈਨੇਡਾ ਦੀ ਸਿਹਤ ਏਜੰਸੀ ਦਾ ਕਹਿਣਾ ਹੈ ਕਿ ਵਾਪਸ ਮੰਗਾਏ ਗਏ ਉਤਪਾਦ ਨੂੰ ਜਾਂ ਤਾਂ ਬਾਹਰ ਸੁੱਟ ਦਿੱਤਾ ਜਾਣਾ ਚਾਹੀਦਾ ਹੈ ਜਾਂ ਉਸ ਸਥਾਨ ‘ਤੇ ਵਾਪਸ ਕਰ ਦੇਣਾ ਚਾਹੀਦਾ ਹੈ
ਜਿੱਥੋਂ ਇਸ ਪ੍ਰੋਡਕਟ ਨੂੰ ਖਰੀਦਿਆ ਗਿਆ ਸੀ, ਅਤੇ ਜੇਕਰ ਇਸ ਨੂੰ ਕੋਈ ਵੀ ਖਾਂਦਾ ਹੈ ਤਾਂ ਸਿਹਤ ਦੇ ਖਤਰੇ ਦਾ ਹਵਾਲਾ ਦਿੱਤਾ ਗਿਆ ਹੈ। ਹੈਲਥ ਕੈਨੇਡਾ ਨੇ ਆਪਣੀ ਵੈੱਬਸਾਈਟ ਤੇ ਕਿਹਾ ਹੈ ਕਿ ਉਨ੍ਹਾਂ ਉਤਪਾਦਾਂ ਦਾ ਸੇਵਨ ਨਾ ਕਰੋ ਜਿਨ੍ਹਾਂ ਤੋਂ ਤੁਹਾਨੂੰ ਅਲਰਜੀ ਜਾਂ ਸੈਂਸੀਟਿਵ ਹੋਵੇ ਕਿਉਂਕਿ ਉਹ ਗੰਭੀਰ ਜਾਂ ਜਾਨਲੇਵਾ ਪ੍ਰਤੀਕ੍ਰਿਆ ਦਾ ਕਾਰਨ ਬਣ ਸਕਦੇ ਹਨ। ਵੈੱਬਸਾਈਟ ਤੇ ਇਹ ਵੀ ਕਿਹਾ ਗਿਆ ਹੈ ਕਿ ਵਾਪਸ ਮੰਗੇ ਗਏ ਉਤਪਾਦਾਂ ਦੀ ਸੇਵਾ, ਵਰਤੋਂ, ਵਿਕਰੀ ਜਾਂ ਵੰਡ ਨਾ ਕਰੋ।