BTV BROADCASTING

Foreign student permits ਪਹਿਲਾਂ ਹੀ 2023 ਦੇ ਰਿਕਾਰਡ ਨੰਬਰਾਂ ਨੂੰ ਰਹੇ ਹਨ ਪਛਾੜ

Foreign student permits ਪਹਿਲਾਂ ਹੀ 2023 ਦੇ ਰਿਕਾਰਡ ਨੰਬਰਾਂ ਨੂੰ ਰਹੇ ਹਨ ਪਛਾੜ

ਭਾਵੇਂ ਕਿ ਫੈਡਰਲ ਲਿਬਰਲ ਸਰਕਾਰ ਅੰਤਰਰਾਸ਼ਟਰੀ ਅਧਿਐਨ ਪਰਮਿਟਾਂ ਦੀ ਸੰਖਿਆ ਨੂੰ ਸੀਮਤ ਕਰਨ ਦਾ ਵਾਅਦਾ ਕਰ ਰਹੀ ਹੈ, ਇਸਦੇ ਆਪਣੇ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਪਿਛਲੇ ਸਾਲ ਨਾਲੋਂ ਤੇਜ਼ੀ ਨਾਲ ਪਰਮਿਟਾਂ ਨੂੰ ਮਨਜ਼ੂਰੀ ਦੇ ਰਿਹਾ ਹੈ, ਜਿਸ ਵਿੱਚ ਮਨਜ਼ੂਰੀਆਂ ਦੀ ਰਿਕਾਰਡ ਗਿਣਤੀ ਦੇਖੀ ਗਈ ਹੈ। ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਦੁਆਰਾ ਔਨਲਾਈਨ ਤਿਆਰ ਕੀਤੇ ਗਏ ਸੰਖਿਆਵਾਂ ਦੇ ਅਨੁਸਾਰ, ਕੈਨੇਡਾ ਨੇ 2024 ਦੇ ਪਹਿਲੇ ਪੰਜ ਮਹੀਨਿਆਂ ਵਿੱਚ 2 ਲੱਖ 16,620 international study permits ਦਿੱਤੇ ਹਨ। 2023 ਵਿੱਚ ਉਸੇ ਸਮੇਂ ਦੌਰਾਨ ਸਿਰਫ਼ 2 ਲੱਖ 00,205 ਅਧਿਐਨ ਪਰਮਿਟ ਦਿੱਤੇ ਗਏ ਸਨ। ਅਤੇ 2023 ਦੇ ਅੰਤ ਤੱਕ, ਵਿਦੇਸ਼ੀ ਵਿਦਿਆਰਥੀਆਂ ਨੂੰ 6 ਲੱਖ 82,420 ਅਧਿਐਨ ਪਰਮਿਟ ਦਿੱਤੇ ਗਏ ਸਨ। ਜ਼ਿਕਰਯੋਗ ਹੈ ਕਿ ਕੈਨੇਡਾ 2023 ਵਿੱਚ ਉਸ ਦੇਸ਼ ਤੋਂ 2 ਲੱਖ 78,335 ਵਿਦਿਆਰਥੀਆਂ ਨੂੰ ਮਤਲਬ ਕਿ ਭਾਰਤ ਨੂੰ ਬਹੁਤ ਸਾਰੇ ਪਰਮਿਟ ਦੇ ਰਿਹਾ ਹੈ, ਜੋ ਕਿ ਦੂਜੇ ਸਭ ਤੋਂ ਉੱਚੇ ਮੂਲ ਦੇ ਦੇਸ਼ ਚੀਨ ਦੇ ਵਿਦਿਆਰਥੀਆਂ ਨਾਲੋਂ ਲਗਭਗ ਪੰਜ ਗੁਣਾ ਵੱਧ ਹੈ, ਜਿਨ੍ਹਾਂ ਨੂੰ 2023 ਵਿੱਚ 58,230 ਪਰਮਿਟ ਦਿੱਤੇ ਗਏ ਸਨ। ਰਿਪੋਰਟ ਮੁਤਾਬਕ ਕੈਨੇਡਾ ਵਿੱਚ 2023 ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਤੀਜਾ-ਸਭ ਤੋਂ ਵੱਧ ਪ੍ਰਸਿੱਧ ਸਰੋਤ ਨਾਈਜੀਰੀਆ ਸੀ, ਜਿਨ੍ਹਾਂ ਨੂੰ ਪਿਛਲੇ ਸਾਲ 2023 ਵਿੱਚ 37,575 ਪਰਮਿਟ ਦਿੱਤੇ ਗਏ ਸਨ, ਇਸ ਤੋਂ ਬਾਅਦ ਫਿਲੀਪੀਨਜ਼ ਅਤੇ ਨੇਪਾਲ ਸਨ। ਤੇ ਹੁਣ 2024 ਦੇ ਪਹਿਲੇ ਪੰਜ ਮਹੀਨਿਆਂ ਦੌਰਾਨ, ਭਾਰਤੀ ਵਿਦਿਆਰਥੀਆਂ ਨੂੰ 91,510 ਪਰਮਿਟ ਦਿੱਤੇ ਗਏ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਦਿੱਤੇ ਗਏ 85,805 ਅਕੰੜਿਆਂ ਤੋਂ ਵੱਧ ਹਨ। ਕਾਬਿਲੇਗੌਰ ਹੈ ਕਿ ਜਨਵਰੀ ਵਿੱਚ, ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਐਲਾਨ ਕੀਤਾ ਸੀ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਅਰਜ਼ੀਆਂ ‘ਤੇ ਇੱਕ ਇਨਟੇਕ ਕੈਪ ਲਗਾ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਉਸਨੂੰ ਲਗਭਗ 3 ਲੱਖ 60,000 ਪ੍ਰਵਾਨਿਤ ਅਧਿਐਨ ਪਰਮਿਟ ਮਿਲਣ ਦੀ ਉਮੀਦ ਹੈ, ਜੋ ਕਿ 2023 ਤੋਂ 35 ਫੀਸਦੀ ਦੀ ਕਮੀ ਹੈ। ਐਕਸਟੈਂਸ਼ਨ ਲਈ ਅਰਜ਼ੀ ਦੇਣ ਵਾਲੇ 20 ਫੀਸਦੀ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਮਿਲਰ ਨੇ 2024 ਦਾ ਟੀਚਾ 6 ਲੱਖ 06,000 ਸਟੱਡੀ ਪਰਮਿਟ ਅਰਜ਼ੀਆਂ, ਅਤੇ 3 ਲੱਖ 64,000 ਮਨਜ਼ੂਰੀਆਂ ‘ਤੇ ਰੱਖਿਆ।

Related Articles

Leave a Reply