Fake Tech Support Message ਨਾਲ 84-ਸਾਲ ਦੀ ਬਜ਼ੁਰਗ ਔਰਤ ਨੂੰ ਸਕੈਮਰ ਨੇ ਕੀਤਾ ਟ੍ਰਿਕਮਾਰਮੋਰਾ ਅਤੇ ਲੇਕ ਟਾਊਨਸ਼ਿਪ, ਓਨਟਾਰੀਓ ਵਿੱਚ ਇੱਕ 84 ਸਾਲਾ ਔਰਤ ਨੂੰ 12 ਸਤੰਬਰ ਨੂੰ ਇੱਕ ਸਕੈਮਰ ਨੇ ਧੋਖਾ ਦਿੱਤਾ। ਜਾਣਕਾਰੀ ਮੁਤਾਬਕ ਪੀੜਤ ਔਰਤ ਦੇ ਕੰਪਿਊਟਰ ‘ਤੇ ਇੱਕ ਪੌਪ-ਅੱਪ ਮੈਸੇਜ, ਜੋ ਕਿ Tech Support ਤੋਂ ਹੋਣ ਦਾ ਦਾਅਵਾ ਕਰਦਾ ਹੈ, ਨੇ ਉਸ ਦੇ ਸਾਰੇ ਕੰਪਿਊਟਰ ਫੰਕਸ਼ਨਾਂ ਨੂੰ ਲਾਕ ਕਰ ਦਿੱਤਾ ਅਤੇ ਇੱਕ ਜਾਅਲੀ Microsoft ਲੋਗੋ ਅਤੇ ਫ਼ੋਨ ਨੰਬਰ ਸ਼ਾਮਲ ਕੀਤਾ। ਔਰਤ ਨੇ ਨੰਬਰ ‘ਤੇ ਕਾਲ ਕੀਤੀ ਅਤੇ ਇਕ ਸਕੈਮਰ ਨੇ ਟੈਕਨੀਸ਼ੀਅਨ ਹੋਣ ਦਾ ਬਹਾਨਾ ਲਗਾ ਕੇ ਉਸ ਨੂੰ ਘੰਟਿਆਂ ਬੱਧੀ ਹੋਲਡ ਤੇ ਰੱਖਿਆ। ਇਸ ਦੌਰਾਨ ਘੁਟਾਲੇਬਾਜ਼ ਨੇ ਪੀੜਤ ਨੂੰ ਆਪਣੀ ਔਨਲਾਈਨ ਬੈਂਕਿੰਗ ਵਿੱਚ ਲੌਗਇਨ ਕਰਨ ਅਤੇ ਕੰਪਿਊਟਰ ਨੂੰ ਛੱਡਣ ਲਈ ਕਿਹਾ, ਜਿਸ ਨਾਲ ਉਸਦੇ ਖਾਤਿਆਂ ਚੋਂ ਪੈਸੇ ਚੋਰੀ ਹੋ ਗਏ। ਪੁਲਿਸ ਇਸ ਘਟਨਾ ਤੋਂ ਬਾਅਦ ਜਨਤਾ, ਖਾਸ ਤੌਰ ‘ਤੇ ਬਜ਼ੁਰਗਾਂ ਨੂੰ ਇਸ ਤਰ੍ਹਾਂ ਦੇ ਘਪਲਿਆਂ ਤੋਂ ਸਾਵਧਾਨ ਰਹਿਣ ਲਈ ਚੇਤਾਵਨੀ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਨੂੰ ਕੋਈ ਸ਼ੱਕੀ ਸੰਦੇਸ਼ ਦਿਖਦਾ ਹੈ, ਤਾਂ ਤੁਸੀਂ ਆਪਣਾ ਕੰਪਿਊਟਰ ਬੰਦ ਕਰ ਦਵੋ ਅਤੇ ਕਿਸੇ ਭਰੋਸੇਯੋਗ ਤਕਨੀਕੀ ਸਹਾਇਤਾ ਸੇਵਾ ਨਾਲ ਸੰਪਰਕ ਕਰੋ।