ਇੱਕ ਸਪੱਸ਼ਟ ਗਲੋਬਲ ਆਊਟੇਜ ਜਿਸਨੇ Facebook, Instagram, Messenger ਅਤੇ Threads ਨੂੰ ਪ੍ਰਭਾਵਿਤ ਕੀਤਾ, ਉਨ੍ਹਾਂ ਦੀ parent company Meta ਅਨੁਸਾਰ ਹੁਣ ਖਤਮ ਹੋ ਗਿਆ ਹੈ। ਮੰਗਲਵਾਰ ਸਵੇਰੇ ਹਜ਼ਾਰਾਂ ਫੇਸਬੁੱਕ ਉਪਭੋਗਤਾਵਾਂ ਨੂੰ ਆਪਣੇ ਖਾਤਿਆਂ ਵਿੱਚ ਲੌਗਇਨ ਕਰਨ ਵਿੱਚ ਸਮੱਸਿਆਵਾਂ ਪਾਈਆਂ ਕਿਉਂਕਿ ਦੁਨੀਆ ਭਰ ਵਿੱਚ ਆਊਟੇਜ ਦੀ ਰਿਪੋਰਟ ਕੀਤੀ ਗਈ ਸੀ। ਜਿਸ ਵਿੱਚ ਕਈਆਂ ਨੇ ਲੌਗ ਆਊਟ ਹੋਣ ਅਤੇ ਵਾਪਸ ਲੌਗਇਨ ਕਰਨ ਵਿੱਚ ਅਸਮਰੱਥ ਹੋਣ ਦੀ ਰਿਪੋਰਟ ਕੀਤੀ। ਇਹ ਆਊਟੇਜਸ ਸਭ ਤੋਂ ਪਹਿਲਾਂ DownDetector ‘ਤੇ Eastern Standard Time ਦੇ ਅਨੁਸਾਰ ਮੰਗਲਵਾਰ ਸਵੇਰੇ 10:30 ਵਜੇ ਰਿਪੋਰਟ ਕੀਤੇ ਗਏ ਸਨ। ਇਸਦੇ ਸਿਖਰ ‘ਤੇ, ਦੇਸ਼ ਭਰ ਵਿੱਚ ਲਗਭਗ 5 ਲੱਖ 19 ਹਜ਼ਾਰ 988 ਉਪਭੋਗਤਾਵਾਂ ਨੇ Facebook ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨ ਦੀ ਰਿਪੋਰਟ ਕੀਤੀ। ਉਥੇ ਹੀ ਲੋਕਾਂ ਨੇ ਇੰਸਟਾਗ੍ਰਾਮ ਫੀਡ ਵੀ ਰਿਫ੍ਰੇਸ਼ ਨਾ ਹੋਣ ਦੇ ਚਲਦੇ ਇਸ ਦੀ ਰਿਪੋਰਟ ਕੀਤੀ ਜੋ ਕਿ ਸਪਸ਼ੱਟ ਆਊਟੇਜ ਨਾਲ ਪ੍ਰਭਾਵਿਤ ਹੋਇਆ ਸੀ।
ਇਹ ਸਮੱਸਿਆ ਕਈ ਦੇਸ਼ਾਂ ਵਿੱਚ ਜਿਵੇਂ ਕਿ ਯੂ.ਕੇ, ਕੈਨੇਡਾ, ਜਪਾਨ, ਬ੍ਰਾਜ਼ਿਲ ਅਤੇ ਕਈ ਹੋਰ ਦੇਸ਼ਾਂ ਚ ਵੀ ਰਿਪੋਰਟ ਕੀਤੀ ਗਈ। ਜਿਸ ਤੋਂ Eastern Standard Time ਦੇ ਅਨੁਸਾਰ ਦੁਪਹਿਰ ਦੇ ਸਾਢੇ 12 ਵਜੇ ਮੈਟਾ ਨੇ ਅਨਾਉਂਸ ਕੀਤਾ ਕੀ ਉਨ੍ਹਾਂ ਨੇ ਆਉਟੇਜ ਦੀ ਸਮੱਸਿਆ ਨੂੰ ਰੀਕਵਰ ਕਰ ਲਿਆ ਹੈ ਅਤੇ ਸਰਵਿਸ ਮੁੜ ਤੋਂ ਸ਼ੁਰੂ ਹੋ ਗਈਆਂ ਹਨ। ਇਸ ਦੇ ਨਾਲ-ਨਾਲ ਕੰਪਨੀ ਨੇ ਉਪਭੋਗਤਾਵਾਂ ਨੂੰ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ inconvenience ਲਈ ਮੁਆਫੀ ਵੀ ਮੰਗੀ। ਹਾਲਾਂਕਿ ਗਲੋਬਲੀ ਇਹ ਆਉਟੇਜ ਦੀ ਸਮੱਸਿਆ ਕਿਉਂ ਆਈ ਇਸ ਦਾ ਕਾਰਨ ਅਜੇ ਵੀ ਪਤਾ ਨਹੀਂ ਚੱਲ ਸਕਿਆ ਹੈ। ਪਰ Associated Press ਦੇ ਅਨੁਸਾਰ, ਆਊਟੇਜ ਵੱਡੀ ਤਕਨੀਕੀ ਕੰਪਨੀਆਂ ਲਈ ਯੂਰਪੀਅਨ ਯੂਨੀਅਨ ਦੇ ਨਵੇਂ ਡਿਜੀਟਲ ਮਾਰਕੀਟ ਐਕਟ ਲਈ ਇੱਕ ਅੰਤਮ ਤਾਰੀਖ ਤੋਂ ਕੁਝ ਦਿਨ ਪਹਿਲਾਂ ਹੋਇਆ ਹੈ। ਉਹਨਾਂ ਨੇ ਦੱਸਿਆ ਕਿ ਮੈਟਾ ਨੂੰ ਪਾਲਣਾ ਕਰਨ ਲਈ ਬਦਲਾਅ ਕਰਨੇ ਪੈਣਗੇ ਪਰ ਇਹ ਸਪੱਸ਼ਟ ਨਹੀਂ ਹੈ ਕਿ, ਕੀ ਆਊਟੇਜ, ਕੰਪਨੀ ਦੁਆਰਾ ਕੀਤੀਆਂ ਜਾ ਰਹੀਆਂ ਕਿਸੇ ਵੀ ਤਿਆਰੀ ਨਾਲ ਜੁੜਿਆ ਹੋਇਆ ਹੈ। ਇਸ ਦੇ ਨਾਲ ਐਸੋਸੀਏਟਿਡ ਪ੍ਰੈਸ ਨੇ ਯੂਐਸ ਸਾਈਬਰ ਸੁਰੱਖਿਆ ਅਤੇ Infrastructure Security Agency ਦੇ ਇੱਕ ਸੀਨੀਅਰ ਅਧਿਕਾਰੀ ਦੀ ਵੀ ਰਿਪੋਰਟ ਕੀਤੀ ਹੈ ਕਿ ਉਹ ਆਊਟੇਜ ਨਾਲ ਸਬੰਧਤ ਕਿਸੇ “ਵਿਸ਼ੇਸ਼ ਚੋਣ ਗਠਜੋੜ ਅਤੇ ਨਾ ਹੀ ਕਿਸੇ ਖਾਸ ਖਤਰਨਾਕ ਸਾਈਬਰ ਐਕਟੀਵਿਟੀ ਗਠਜੋੜ” ਬਾਰੇ ਜਾਣੂ ਨਹੀਂ ਹਨ।